ਇੰਗਲਿਸ਼ ਪ੍ਰੀਮੀਅਰ ਲੀਗ : ਰੋਨਾਲਡੋ ਦੇ ਗੋਲ ਦੇ ਦਮ ''ਤੇ ਮੈਨਚੈਸਟਰ ਯੂਨਾਈਟਿਡ ਨੇ ਬ੍ਰੇਂਟਫੋਰਡ ਨੂੰ ਹਰਾਇਆ

Tuesday, May 03, 2022 - 05:20 PM (IST)

ਇੰਗਲਿਸ਼ ਪ੍ਰੀਮੀਅਰ ਲੀਗ : ਰੋਨਾਲਡੋ ਦੇ ਗੋਲ ਦੇ ਦਮ ''ਤੇ ਮੈਨਚੈਸਟਰ ਯੂਨਾਈਟਿਡ ਨੇ ਬ੍ਰੇਂਟਫੋਰਡ ਨੂੰ ਹਰਾਇਆ

ਸਪੋਰਟਸ ਡੈਸਕ- ਸ਼ਾਨਦਾਰ ਫ਼ਾਰਮ 'ਚ ਚਲ ਰਹੇ ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਦੀ ਮਦਦ ਨਾਲ ਮੈਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਬ੍ਰੇਂਟਫੋਰਡ ਨੂੰ 3-0 ਨਾਲ ਹਰਾਇਆ। ਰੋਨਾਲਡੋ ਦੇ ਇਸ ਸੈਸ਼ਨ 'ਚ 18 ਗੋਲ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ ਬਰੂਨੋ ਫਰਨਾਂਡਿਸ ਤੇ ਰਫੇਲ ਵਰਾਨੇ ਨੇ ਗੋਲ ਦਾਗ਼ੇ।

ਇਹ ਵੀ ਪੜ੍ਹੋ : ਸ਼ਾਰਜਾਹ 'ਚ ਕੋਟਰੇਲ ਨੂੰ ਜੜੇ 5 ਛੱਕਿਆਂ ਨੇ ਵਧਾਇਆ ਤੇਵਤੀਆ ਦਾ ਆਤਮਵਿਸ਼ਵਾਸ: ਗਾਵਸਕਰ

ਇਸ ਜਿੱਤ ਨਾਲ ਤਕਨੀਕੀ ਤੌਰ 'ਤੇ ਮੈਨਚੈਸਟਰ ਯੂਨਾਈਟਿਡ ਦੇ ਚੋਟੀ ਦੇ ਚਾਰ 'ਚ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਫਿਲਹਾਲ ਉਹ ਛੇਵੇਂ ਸਥਾਨ 'ਤੇ ਹੈ ਤੇ ਉਸ ਦੇ ਦੋ ਮੈਚ ਬਾਕੀ ਹਨ। ਉਹ ਚੌਥੇ ਸਥਾਨ 'ਤੇ ਕਾਬਜ ਆਰਸਨਲ ਤੋਂ ਪੰਜ ਅੰਕ ਤੇ ਟੋਟੇਨਹੇਮ ਤੋਂ ਤਿੰਨ ਅੰਕ ਪਿੱਛੇ ਹੈ ਤੇ ਦੋਵੇਂ ਟੀਮਾਂ ਨੂੰ ਚਾਰ-ਚਾਰ ਮੈਚ ਖੇਡਣੇ ਹਨ। ਲੀਗ 'ਚ ਸਭ ਤੋਂ ਜ਼ਿਆਦਾ ਗੋਲ ਲਿਵਰਪੂਲ ਦੇ ਮੁਹੰਮਦ ਸਾਲਾਹ (22) ਨੇ ਕੀਤੇ ਹਨ ਜਦਕਿ ਟੋਟੇਨਹਮ ਦੇ ਸਨ ਹਿਯੁੰਗ ਮਿਨ (19) ਦੂਜੇ ਤੇ ਰੋਨਾਲਡੋ ਤੀਜੇ ਸਥਾਨ 'ਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News