ਰੋਨਾਲਡੋ ਦਾ ਗੋਲ, ਪੁਰਤਗਾਲ ਨੇ ਐਂਡੋਰਾ ਨੂੰ ਹਰਾਇਆ

11/13/2020 2:42:37 AM

ਲਿਸਬਨ– ਕ੍ਰਿਸਟਿਆਨੋ ਰੋਨਾਲਡੋ ਦੇ ਇਕ ਗੋਲ ਦੇ ਨਾਲ ਪੁਰਤਗਾਲ ਨੇ ਇਕ ਦੋਸਤਾਨਾ ਮੈਚ ਵਿਚ ਐਂਡੋਰਾ ਨੂੰ 7-0 ਨਾਲ ਹਰਾ ਦਿੱਤਾ। ਰੋਨਾਲਡੋ ਸਭ ਤੋਂ ਵੱਧ ਕੌਮਾਂਤਰੀ ਗੋਲ ਕਰਨ ਵਾਲਾ ਫੁੱਟਬਾਲਰ ਬਣਨ ਦੇ ਨੇੜੇ ਪਹੁੰਚ ਗਿਆ ਹੈ ਤੇ ਉਹ ਇਰਾਨ ਦੇ ਸਾਬਕਾ ਸਟ੍ਰਾਈਕਰ ਅਲੀ ਦੇਈ ਦੇ 109 ਗੋਲਾਂ ਤੋਂ 7 ਗੋਲ ਹੀ ਪਿੱਛੇ ਹੈ। ਰਾਸ਼ਟਰੀ ਟੀਮ ਲਈ 100 ਤੋਂ ਵੱਧ ਗੋਲ ਕਰਨ ਵਾਲਾ ਅਲੀ ਦੇਈ ਪਹਿਲਾ ਪੁਰਸ਼ ਫੁੱਟਬਾਲਰ ਹੈ। ਕੋਰੋਨਾ ਵਾਇਰਸ ਤੇ ਗੋਡੇ ਦੀ ਸੱਟ ਤੋਂ ਉਭਰਨ ਤੋਂ ਬਾਅਦ ਰੋਨਾਲਡੋ ਨੇ ਹਾਫ ਟਾਈਮ 'ਤੇ ਮੈਦਾਨ ਵਿਚ ਕਦਮ ਰੱਖਿਆ ਸੀ। ਉਸ ਨੇ 85ਵੇਂ ਮਿੰਟ ਵਿਚ ਟੀਮ ਦਾ 6ਵਾਂ ਗੋਲ ਕੀਤਾ। ਹੁਣ ਸ਼ਨੀਵਾਰ ਨੂੰ ਪੁਰਤਗਾਲ ਦਾ ਸਾਹਮਣਾ ਫਰਾਂਸ ਨਾਲ ਤੇ ਮੰਗਲਵਾਰ ਨੂੰ ਕ੍ਰੋਏਸ਼ੀਆ ਨਾਲ ਹੋਵੇਗਾ।

PunjabKesari


Gurdeep Singh

Content Editor

Related News