ਅਮਰੀਕੀ ਮਾਡਲ ਨਾਲ ਜ਼ਬਰ-ਜਨਾਹ ਕਰਨ ਦੇ ਮਾਮਲੇ ''ਚ ਫਸਿਆ ਰੋਨਲਾਡੋ, DNA ਹੋਇਆ ਮੈਚ

10/21/2019 7:32:02 PM

ਨਵੀਂ ਦਿੱਲੀ : ਕ੍ਰਿਸਟੀਆਨੋ ਰੋਨਾਲਡੋ ਅਮਰੀਕੀ ਮਾਡਲ ਕੈਥਰੀਨ ਮਾਯੋਰਗਾ ਵਲੋਂ ਲਾਏ ਗਏ ਜ਼ਬਰ-ਜਨਾਹ ਦੇ ਦੋਸ਼ਾਂ ਵਿਚ ਹੋਰ ਫਸਦਾ ਜਾ ਰਿਹਾ ਹੈ। ਕੈਥਰੀਨ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਜਿਹੜੇ ਸਬੂਤ ਪੇਸ਼ ਕੀਤੇ ਹਨ, ਉਨ੍ਹਾਂ ਦਾ ਡੀ. ਐੱਨ. ਏ. ਰੋਨਾਲਡੋ ਨਾਲ ਮੈਚ ਕਰ ਗਿਆ ਹੈ। ਮਾਮਲੇ ਸਬੰਧੀ ਰੋਨਾਲਡੋ ਨੇ ਕਿਹਾ ਸੀ ਕਿ ਉਸਦੇ ਕੈਥਰੀਨ ਨਾਲ ਸਬੰਧ ਆਪਸੀ ਸਹਿਮਤੀ ਨਾਲ ਬਣੇ ਸੀ, ਉਥੇ ਹੀ ਕੈਥਰੀਨ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਰੋਨਾਲਡੋ ਨੂੰ ਰੋਕਿਆ ਸੀ ਪਰ ਉਹ ਨਹੀਂ ਰੁਕਿਆ।

PunjabKesari

ਦਰਅਸਲ 10 ਸਾਲ ਪਹਿਲਾਂ ਕੈਥਰੀਨ ਰੇਨ ਨਾਈਟ ਕਲੱਬ ਵਿਚ ਕੰਮ ਕਰਦੀ ਸੀ। ਉਸਦੀ ਰੋਨਾਲਡੋ ਨਾਲ ਪਹਿਲੀ ਮੁਲਾਕਾਤ ਪਾਲਮਸ ਕਸੀਨੋ ਰਿਜ਼ਾਰਟ ਦੇ ਵੀ. ਆਈ. ਪੀ. ਏਰੀਆ ਵਿਚ ਹੋਈ ਸੀ। ਇਸ ਤੋਂ ਬਾਅਦ ਰੋਨਾਲਡੋ ਨੇ ਉਸ ਨੂੰ ਦੋਸਤਾਂ ਦੇ ਨਾਲ ਕਮਰੇ ਵਿਚ ਬੁਲਾਇਆ। ਰੋਨਾਲਡੋ ਇੱਥੇ ਹੌਟ ਟੱਬ ਵਿਚ ਬੈਠਾ ਸੀ। ਉਸ ਨੇ ਕੈਥਰੀਨ ਨੂੰ ਵੀ ਆਉਣ ਨੂੰ ਕਿਹਾ। ਕੈਥਰੀਨ ਨੇ ਮਨ੍ਹਾ ਕੀਤਾ ਤਾਂ ਰੋਨਾਲਡੋ ਨੇ ਕਿਹਾ ਸੀ ਕਿ ਅੰਦਰ ਕਮਰੇ ਵਿਚ ਹੋਰ ਕਪੱੜੇ ਹਨ, ਲੈ ਲਓ। ਕੈਥਰੀਨ ਦਾ ਦੋਸ਼ ਸੀ ਕਿ ਜਿਵੇਂ ਹੀ ਕਮਰੇ ਵਿਚ ਆਈ ਰੋਨਾਲਡੋ ਵੀ ਆ ਗਿਆ। ਉਸ ਨੇ ਮਨ੍ਹਾ ਕਰਨ ਦੇ ਬਾਵਜੂਦ ਜ਼ਬਰਦਸਤੀ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਜ਼ਬਰ-ਜਨਾਹ ਤੋਂ ਬਾਅਦ ਕੈਥਰੀਨ ਪੁਲਸ ਸਟੇਸ਼ਨ ਗਈ ਤੇ ਸ਼ਿਕਾਇਤ ਦਰਜ ਕਰਵਾ ਿਦੱਤੀ। ਉਸਦਾ ਮੈਡੀਕਲ ਕਰਵਾਇਆ ਗਿਆ ਪਰ ਤਦ ਰੋਨਾਲਡੋ ਦੇ ਪੱਖ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਕੈਥਰੀਨ ਨੇ ਕਿਹਾ ਕਿ ਉਸ ਨੂੰ ਬਦਨਾਮੀ ਦੀ ਚਿੰਤਾ ਸੀ, ਇਸ ਲਊ ਨੇ ਕੋਰਟ ਦੇ ਬਾਹਰ ਹੀ ਸਮਝੌਤਾ ਕਰ ਲਿਆ। ਰੋਨਾਲਡੋ ਤੇ ਕੈਥਰੀਨ ਵਿਚਾਲੇ ਹੋਏਅ ਸਮਝੌਤੇ 'ਤੇ ਇਸ ਤੋਂ ਬਾਅਧ ਇਕ ਮੈਗੀਜ਼ਾਨ ਨੇ ਦਾਅਵਾ ਕੀਤਾ ਸੀ  ਸਮਝੌਤੇ ਦੀ ਰਕਮ 3,75,000 ਡਾਲਰ ਸੀ। ਹੁਣ ਕੈਥਰੀਨ ਦਾ ਇਹ ਕਹਿਣਾ ਹੈ ਕਿ ਉਹ ਰੋਨਾਲਡੋ ਨੂੰ ਸਜਾ ਦਿਵਾਉਣਾ ਚਾਹੁੰਦੀ ਹੈ ਤਾਂ ਕਿ ਉਹ ਕਿਸੇ ਹੋਰ ਨਾਲ ਅਜਿਹਾ ਨਾ ਕਰੇ।


Related News