FIFA WC 2018 : ਰੋਮੇਲੂ ਲੁਕਾਕੂ ਦੇ 2 ਗੋਲ ਦੀ ਬਦੌਲਤ, ਬੈਲਜੀਅਮ ਨੇ ਪਨਾਮਾ ਨੂੰ 3-0 ਹਰਾਇਆ

Tuesday, Jun 19, 2018 - 01:37 AM (IST)

FIFA WC 2018 : ਰੋਮੇਲੂ ਲੁਕਾਕੂ ਦੇ 2 ਗੋਲ ਦੀ ਬਦੌਲਤ, ਬੈਲਜੀਅਮ ਨੇ ਪਨਾਮਾ ਨੂੰ 3-0 ਹਰਾਇਆ

ਸੋਚੀ— ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਸੋਮਵਾਰ ਨੂੰ ਇਕਤਰਫਾ ਅੰਦਾਜ਼ ਵਿਚ ਨਵੀਂ ਟੀਮ ਪਨਾਮਾ ਨੂੰ ਗਰੁੱਪ-ਜੀ ਵਿਚ 3-0 ਨਾਲ ਹਰਾ ਦਿੱਤਾ।
ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰ ਕੇ ਪਹਿਲੀ ਵਾਰ ਵਿਸ਼ਵ ਕੱਪ ਵਿਚ ਜਗ੍ਹਾ ਬਣਾਈ ਸੀ ਪਰ ਬੈਲਜੀਅਮ ਦੀ ਕਲਾਸ ਦੇ ਅੱਗੇ ਪਨਾਮਾ ਦੀ ਇਕ ਨਹੀਂ ਚੱਲੀ। ਪਨਾਮਾ ਨੇ ਪਹਿਲੇ ਹਾਫ ਵਿਚ ਬੈਲਜੀਅਮ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਸੀ ਪਰ ਦੂਜਾ ਹਾਫ ਸ਼ੁਰੂ ਹੁੰਦੇ ਹੀ ਡ੍ਰਾਈਜ ਮਰਟਨਸ ਨੇ ਬਿਹਤਰੀਨ ਵਾਲੀ ਲਾਉਂਦਿਆਂ ਬੈਲਜੀਅਮ ਦਾ ਪਹਿਲਾ ਗੋਲ ਕਰ ਦਿੱਤਾ।


 

PunjabKesari

ਪਨਾਮਾ ਦੇ ਗੋਲਕੀਪਰ ਜੈਮੇ ਪੇਨੇਡੋ ਨੇ ਪਹਿਲੇ ਹਾਫ ਵਿਚ ਮਰਟਨਸ, ਈਡਨ ਹੈਜਰਡ ਤੇ ਰੋਮੇਲੂ ਦੀਆਂ ਕੋਸ਼ਿਸਾਂ 'ਤੇ ਚੰਗੇ ਬਚਾਅ ਕੀਤੇ ਸਨ ਪਰ ਦੂਜੇ ਹਾਫ ਵਿਚ ਮਰਟਨਸ ਦੀ ਵਾਲੀ ਨੂੰ  ਉਹ ਰੋਕ ਨਹੀਂ ਸਕਿਆ। 

PunjabKesariਮੈਚ ਦੇ 68ਵੇਂ ਮਿੰਟ ਵਿਚ ਬੈਲਜੀਅਮ ਨੇ 2-0 ਦੀ ਬੜ੍ਹਤ ਬਣਾ ਲਈ। ਹੈਜਰਡ ਨੇ ਬਾਲ ਕੇਵਿਨ ਡੀ ਬਿਊਰਨ ਨੂੰ ਦਿੱਤੀ, ਜਿਸ ਨੇ ਬਾਲ ਨੂੰ ਅੱਗੇ ਰੋਮੇਲੂ ਲੁਕਾਕੂ ਨੂੰ ਦਿੱਤਾ ਤੇ ਲੁਕਾਕੂ ਦਾ ਸ਼ਾਨਦਾਰ ਹੈਡਰ ਗੋਲ ਵਿਚ ਜਾ ਵੜਿਆ।
ਮਾਨਚੈਸਟਰ ਯੂਨਾਈਟਿਡ ਦੇ ਸਟ੍ਰਾਈਕਰ ਲੁਕਾਕੂ ਨੇ 75ਵੇਂ ਮਿੰਟ ਵਿਚ ਬਾਲ ਨੂੰ ਸੰਭਾਲਿਆ ਤੇ ਬਾਲ ਨੂੰ ਚਿੱਪ ਕਰ ਕੇ ਪੇਨੇਡੋ ਦੇ ਉਪਰੋਂ ਕੱਢ ਕੇ ਗੋਲ ਵਿਚ ਪਹੁੰਚਾ ਦਿੱਤਾ। ਲੁਕਾਕੂ ਦਾ ਮੈਚ ਦਾ ਇਹ ਦੂਜਾ ਗੋਲ ਸੀ ਤੇ ਬੈਲਜੀਅਮ ਲਈ ਸਕੋਰ 3-0 ਹੋ ਗਿਆ। 

PunjabKesari

PunjabKesariਬੈਲਜੀਅਮ ਇਸ ਜਿੱਤ ਤੋਂ ਬਾਅਦ ਆਪਣੇ ਪਿਛਲੇ 20 ਮੈਚਾਂ ਤੋਂ ਅਜੇਤੂ ਹੈ। ਉਸ ਨੇ ਆਪਣੇ ਗਰੁੱਪ ਵਿਚ ਟਿਊਨੇਸ਼ੀਆ ਤੇ ਇੰਗਲੈਂਡ ਨਾਲ ਖੇਡਣਾ ਹੈ।

PunjabKesari

PunjabKesari

 


Related News