ਰੋਮਨ ਰੇਂਸ ਅਤੇ ਬ੍ਰਾਕ ਲੈਸਨਰ ਦੇ ਸਟੀਲ ਕੇਜ ਮੈਚ ਨੇ ਲਿਆ ਇਕ ਅਲਗ ਮੋੜ, ਦੇਖੋ ਵੀਡੀਓ

05/03/2018 5:27:13 PM

ਨਵੀਂ ਦਿੱਲੀ (ਬਿਊਰੋ)— 27 ਅਪ੍ਰੈਲ ਨੂੰ ਸਾਊਦੀ ਅਰਬ 'ਚ ਡਬਲਿਊ.ਡਬਲਿਊ.ਈ. ਗ੍ਰੇਟੇਸਟ ਰਾਇਲ ਰੰਬਲ ਦਾ ਆਯੋਜਨ ਹੋਇਆ। ਇਸ ਈਵੈਂਟ 'ਚ ਜਿਸ ਤਰ੍ਹਾਂ ਨਾਲ ਰੋਮਨ ਰੇਂਸ ਅਤੇ ਬ੍ਰਾਕ ਲੈਸਨਰ ਦੇ ਮੁਕਾਬਲੇ ਦਾ ਅੰਤ ਹੋਇਆ ਉਸ ਨੂੰ ਵੇਖ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ ਸਨ। ਜ਼ਿਆਦਾਤਰ ਲੋਕਾਂ ਦਾ ਮੰਨਣਾਹੈ ਕਿ ਰੋਮਨ ਰੇਂਸ ਦੇ ਨਾਲ ਜ਼ਿਆਦਤੀ ਹੋਈ ਹੈ ਅਤੇ ਉਨ੍ਹਾਂ ਦੇ ਪੈਰ ਸਟੀਲ ਕੇਜ ਮੈਚ ਦੇ ਅੰਤ 'ਚ ਸਭ ਤੋਂ ਪਹਿਲਾਂ ਫਲੋਰ ਨੂੰ ਛੂਹੇ ਸਨ। ਹਰ ਦਿਨ ਇਸ ਮੈਚ ਦੀ ਕਹਾਣੀ ਕੋਈ ਅਲਗ ਹੀ ਮੋੜ ਲੈ ਰਹੀ ਹੈ।

ਦਰਅਸਲ, ਰਿੰਗਸਾਈਡ ਨਿਊਜ਼ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੂੰ ਕਰੀਬ ਨਾਲ ਵੇਖਣ 'ਤੇ ਲਗਦਾ ਹੈ ਕਿ ਰੋਮਨ ਰੇਂਸ ਦਾ ਸਿਰਫ 1 ਹੀ ਪੈਰ ਜ਼ਮੀਨ ਨੂੰ ਛੋਹਿਆ ਸੀ। ਰੋਮਨ ਰੇਂਸ ਦੇ ਦੋਵੇਂ ਪੈਰ ਜ਼ਮੀਨ ਨੂੰ ਛੂਹੰਦੇ ਉਸ ਤੋਂ ਪਹਿਲਾਂ ਹੀ ਲੈਸਨਰ ਦੇ ਦੋਵੇਂ ਪੈਰ ਫਲੋਰ ਨੂੰ ਟਚ ਹੋ ਗਏ ਸਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਰੋਮਨ ਰੇਂਸ ਰਿੰਗ ਦੇ ਅੰਦਰ ਤੋਂ ਰੋਪ ਅਤੇ ਕੇਜ ਵਿਚਾਲੇ ਖੜੇ ਲੈਸਨਰ ਨੂੰ ਸਪੀਅਰ ਦਿੰਦੇ ਹਨ। ਇਸ ਦੌਰਾਨ ਰੋਮਨ ਰੇਂਸ ਦਾ ਇਕ ਪੈਰ ਐਪਰਨ 'ਤੇ ਟਿੱਕਿਆ ਹੁੰਦਾ ਹੈ ਅਤੇ ਇਕ ਪੈਰ ਜ਼ਮੀਨ ਨੂੰ ਛੂਹ ਰਿਹਾ ਹੁੰਦਾ ਹੈ। ਸਟੀਲ ਕੇਜ ਮੈਚ ਦੇ ਨਿਯਮਾਂ ਦੇ ਮੁਤਾਬਕ, ਜਿਸ ਡਬਲਿਊ.ਡਬਲਿਊ.ਈ. ਸਟਾਰ ਦੇ ਪੈਰ ਜ਼ਮੀਨ ਨੂੰ ਛੂਹਣਗੇ, ਮੈਚ 'ਚ ਉਹੀ ਜੇਤੂ ਮੰਨਿਆ ਜਾਵੇਗਾ।

 


ਇਸ ਵੀਡੀਓ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਅਜਿਹਾ ਲਗਦਾ ਹੈ ਕਿ ਮੈਚ 'ਚ ਵਿਨਰ ਬ੍ਰਾਕ ਲੈਸਨਰ ਹੀ ਹਨ ਅਤੇ ਉਨ੍ਹਾਂ ਨੂੰ ਹੀ ਚੈਂਪੀਅਨਸ਼ਿਪ ਰਿਟੇਨ ਕਰਨ ਦਾ ਹੱਕ ਹੈ। ਹਾਲਾਂਕਿ ਇਸ ਕਹਾਣੀ 'ਚ ਦਿਲਚਸਪ ਮੋੜ ਉਦੋਂ ਆਇਆ, ਜਦੋਂ ਮੈਚ ਦੇ ਰੈਫਰੀ ਨੇ ਟਵਿੱਟਰ ਦੇ ਜ਼ਰੀਏ ਮੁਆਫੀ ਮੰਗੀ। ਮੈਚ ਦੇ ਰੈਫਰੀ ਚੈਡ ਪੇਟਨ ਨੇ ਕਿਹਾ ਸੀ ਕਿ ਉਨ੍ਹਾਂ ਤੋਂ ਫੈਸਲਾ ਲੈਣ 'ਚ ਗ਼ਲਤੀ ਹੋ ਗਈ ਸੀ। ਜ਼ਿਕਰਯੋਗ ਹੈ ਕਿ ਰੈਸਲਮੇਨੀਆ 34 'ਚ ਲੈਸਨਰ ਦੇ ਖਿਲਾਫ ਯੂਨੀਵਰਸਲ ਚੈਂਪੀਅਨਸ਼ਿਪ ਮੈਚ 'ਚ ਰੋਮਨ ਰੇਂਸ ਦੀ ਹਾਰ ਦੇ ਬਾਅਦ ਉਨ੍ਹਾਂ ਦਾ ਫਿਰ ਤੋਂ ਮੈਚ ਬੁਕ ਕੀਤਾ ਗਿਆ ਸੀ। ਗ੍ਰੇਟੇਸਟ ਰਾਇਲ ਰੰਬਲ ਇਵੈਂਟ 'ਚ ਦੋਹਾਂ ਰੈਸਲਰਾਂ ਨੇ ਯੂਨੀਵਰਸਲ ਟਾਈਟਲ ਦੇ ਲਈ ਮੈਚ ਲੜਿਆ। ਇਸ ਮੈਚ 'ਚ ਵੀ ਰੋਮਨ ਰੇਂਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News