ਰੋਹਿਤ ਨੇ ਸ਼੍ਰੀਲੰਕਾ ਤੋਂ ਵਾਪਸੀ ਦੀ ਫਲਾਈਟ ''ਚ ਪਤਨੀ ਰੀਤਿਕਾ ਨੂੰ ਇਸ ਤਰ੍ਹਾਂ ਜਗਾਇਆ

Thursday, Sep 07, 2017 - 05:00 PM (IST)

ਰੋਹਿਤ ਨੇ ਸ਼੍ਰੀਲੰਕਾ ਤੋਂ ਵਾਪਸੀ ਦੀ ਫਲਾਈਟ ''ਚ ਪਤਨੀ ਰੀਤਿਕਾ ਨੂੰ ਇਸ ਤਰ੍ਹਾਂ ਜਗਾਇਆ

ਨਵੀਂ ਦਿੱਲੀ— ਸ਼੍ਰੀਲੰਕਾ ਦੇ ਯਾਦਗਾਰ ਦੌਰੇ ਦੇ ਬਾਅਦ ਭਾਰਤੀ ਟੀਮ ਦੀ ਆਪਣੇ ਦੇਸ਼ ਰਵਾਨਗੀ ਹੋਈ। ਭਾਰਤੀ ਟੀਮ ਦੇ ਹਿੱਟਮੈਨ ਕਹੇ ਜਾਣ ਵਾਲੇ ਰੋਹਿਤ ਸ਼ਰਮਾ ਆਪਣੀ ਪਤਨੀ ਰੀਤਿਕਾ ਸਜਦੇਹ ਨਾਲ ਸਵੇਰ ਦੀ ਫਲਾਈਟ ਤੋਂ ਮੁੰਬਈ ਪਰਤੇ। ਰੋਹਿਤ ਨੇ ਫਲਾਈਟ ਤੋਂ ਆਪਣੀ ਸੈਲਫੀ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਆਪਣੀ ਪਤਨੀ ਰੀਤਿਕਾ ਨੂੰ ਨੀਂਦ ਤੋਂ ਜਗਾਉਂਦੇ ਦਿਸ ਰਹੇ ਹਨ। ਰੋਹਿਤ ਨੇ ਇੰਸਟਾਗ੍ਰਾਮ ਉੱਤੇ ਇਸ ਤਸਵੀਰ ਨਾਲ ਲਿਖਿਆ ਹੈ-  ਇਕ ਘੰਟੇ ਦੀ ਨੀਂਦ ਦੇ ਬਾਅਦ ਸਾਨੂੰ ਵੇਖੋ, ਸਾਡੇ ਦੋਨਾਂ ਦੇ ਐਨਰਜੀ ਲੈਵਲ ਦਾ ਸਾਫ਼ ਪਤਾ ਚੱਲ ਰਿਹਾ ਹੈ।
ਦਰਅਸਲ, ਰੋਹਿਤ ਨੀਂਦ ਦੇ ਬਾਅਦ ਬਿਲਕੁੱਲ ਫਰੈਸ਼ ਨਜ਼ਰ ਆ ਰਹੇ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਹੁਣ ਹੋਰ ਸੌਣਾ ਚਾਹ ਰਹੀ ਹੈ।

 

A post shared by Rohit Sharma (@rohitsharma45) on

ਜ਼ਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਨਡੇ ਸੀਰੀਜ ਵਿਚ ਭਾਰਤ ਦੇ ਦੂਜੇ ਸਭ ਤੋਂ ਸਫਲ ਬੱਲੇਬਾਜ਼ ਰਹੇ। ਉਨ੍ਹਾਂ ਨੇ 2 ਸੈਂਕੜਿਆਂ ਨਾਲ 302 ਦੌੜਾਂ ਬਣਾਈਆਂ। ਜਦੋਂ ਕਿ ਵਿਰਾਟ ਕੋਹਲੀ 330 ਦੌੜਾਂ ਨਾਲ ਸਿਖਰ ਉੱਤੇ ਰਹੇ, ਉਨ੍ਹਾਂ ਦੇ ਵੀ 2 ਸੈਂਕੜੇ ਹਨ।


Related News