ਛੱਕੇ ਲਾਉਂਦਿਆਂ ਹੀ ਰੋਹਿਤ ਤੋੜ ਦੇਵੇਗਾ ਗੇਲ ਦਾ ਰਿਕਾਰਡ

Saturday, Aug 03, 2019 - 10:51 AM (IST)

ਛੱਕੇ ਲਾਉਂਦਿਆਂ ਹੀ ਰੋਹਿਤ ਤੋੜ ਦੇਵੇਗਾ ਗੇਲ ਦਾ ਰਿਕਾਰਡ

ਸਪੋਰਟਸ ਡੈਸਕ : ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੈਸਟਇੰਡੀਜ਼ ਵਿਰੁੱਧ ਸ਼ਨੀਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿਚ ਜੇਕਰ 4 ਛੱਕੇ ਲਾਉਂਦਾ ਹੈ ਤਾਂ ਉਹ ਇਸ ਸਵਰੂਪ ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਕ੍ਰਿਸ ਗੇਲ ਦਾ ਰਿਕਾਰਡ ਆਪਣੇ ਨਾਂ ਕਰ ਲਵੇਗਾ। ਰੋਹਿਤ ਦੇ ਨਾਂ 94 ਟੀ-20 ਮੈਚਾਂ ਵਿਚ 102 ਛੱਕੇ ਹਨ, ਜਦਕਿ ਵੈਸਟਇੰਡੀਜ਼ ਦੇ ਧਾਕੜ ਗੇਲ ਨੇ ਸਿਰਫ 58 ਮੈਚਾਂ ਵਿਚ 105 ਛੱਕੇ ਲਾਏ ਹਨ। ਇਸ ਸੂਚੀ ਵਿਚ ਗੇਲ ਤੋਂ ਬਾਅਦ ਦੂਜੇ ਸਥਾਨ 'ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦਾ ਨਾਂ ਹੈ, ਜਿਸ ਨੇ 76 ਮੈਚਾਂ ਵਿਚ 103 ਛੱਕੇ ਲਾਏ ਹਨ। ਜ਼ਿਕਰਯੋਗ ਹੈ ਕਿ ਗੇਲ ਇਸ ਟੀ-20 ਲੜੀ ਦਾ ਹਿੱਸਾ ਨਹੀਂ ਹੈ।

PunjabKesari

ਰੋਹਿਤ ਟੀ-20 ਕੌਮਾਂਤਰੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ 32.37 ਦੀ ਔਸਤ ਨਾਲ 2331 ਦੌੜਾਂ ਬਣਾਈਆਂ ਹਨ, ਜਿਸ 'ਚ ਚਾਰ ਛੱਕੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ।


Related News