ਰੋਹਿਤ ਸ਼ਰਮਾ ਨੇ ਦੱਸੀ ਦਿੱਲ ਦੀ ਇੱਛਾ-ਸਚਿਨ ਦੀ ਤਰ੍ਹਾਂ ਵਿਸ਼ਵ ਕੱਪ ਜੇਤੂ ਬਣਨਾ ਚਾਹੁੰਦੇ ਹਨ

10/08/2023 11:12:28 AM

ਚੇਨਈ- ਰੋਹਿਤ ਸ਼ਰਮਾ ਦਾ ਵੀ ਸਚਿਨ ਤੇਂਦੁਲਕਰ ਵਾਂਗ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਸੁਫ਼ਨਾ ਹੈ। ਤੇਂਦੁਲਕਰ ਦਾ ਸੁਫ਼ਨਾ 2011 ਵਿੱਚ ਪੂਰਾ ਹੋਇਆ, ਜੋ ਉਸ ਦਾ ਛੇਵਾਂ ਅਤੇ ਆਖਰੀ ਵਿਸ਼ਵ ਕੱਪ ਸੀ। ਰੋਹਿਤ ਨੇ 2 ਆਈਸੀਸੀ ਮੁਕਾਬਲੇ ਜਿੱਤੇ ਹਨ- 2007 ਟੀ-20 ਵਿਸ਼ਵ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ ਪਰ ਉਹ ਅਜੇ ਤੱਕ ਇੱਕ ਵੀ ਵਨਡੇ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤ ਸਕਿਆ ਹੈ।

ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023: ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਜਿੱਤਿਆ ਗੋਲਡ
ਰੋਹਿਤ ਨੇ ਤੇਂਦੁਲਕਰ ਦੇ ਸੰਦਰਭ ਵਿੱਚ ਕਿਹਾ ਕਿ ਤੁਸੀਂ ਮਹਾਨ ਵਿਅਕਤੀ ਨੂੰ ਇੱਥੇ ਕਈ ਵਾਰ ਕਹਿੰਦੇ ਸੁਣਿਆ ਹੋਵੇਗਾ ਕਿ ਜਦੋਂ ਤੱਕ ਉਹ ਵਿਸ਼ਵ ਕੱਪ ਨਹੀਂ ਜਿੱਤਦਾ, ਉਨ੍ਹਾਂ ਦਾ ਕੰਮ ਅਧੂਰਾ ਰਹੇਗਾ। ਮੈਨੂੰ ਯਕੀਨ ਹੈ ਕਿ ਤੁਸੀਂ ਜਾਣਦੇ ਹੋ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ।
ਉਨ੍ਹਾਂ ਨੇ ਐਤਵਾਰ ਨੂੰ ਇੱਥੇ ਹੋਣ ਵਾਲੇ ਆਸਟ੍ਰੇਲੀਆ ਖ਼ਿਲਾਫ਼ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਇਹੀ ਗੱਲ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਤੁਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹੋ। ਇਹ ਤੁਹਾਡੇ ਕਰੀਅਰ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਪਰ ਇੱਕ ਪ੍ਰਕਿਰਿਆ ਹੈ ਜਿਸਦੀ ਤੁਹਾਨੂੰ ਪਾਲਣਾ ਕਰਨੀ ਪਵੇਗੀ ਪਰ ਭਾਰਤੀ ਕਪਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਕੁਝ ਹਾਸਲ ਕਰਨ ਦੀ ਬੇਤਾਬੀ 'ਚ ਨੁਕਸਾਨ ਵੀ ਸਕਦਾ ਹੈ।

ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ ਮੈਡਲ
ਰੋਹਿਤ ਨੇ ਕਿਹਾ ਕਿ ਜਦੋਂ ਤੁਸੀਂ ਕੁਝ ਹਾਸਲ ਕਰਨ ਲਈ ਬੇਤਾਬ ਹੁੰਦੇ ਹੋ ਤਾਂ ਕਈ ਹੋਰ ਚੀਜ਼ਾਂ ਵੀ ਹੋ ਸਕਦੀਆਂ ਹਨ। ਇਸ ਲਈ ਖ਼ਿਤਾਬ ਜਿੱਤਣ ਲਈ ਹਤਾਸ਼ ਅਤੇ ਭੁੱਖ ਹੋਣੀ ਚੰਗੀ ਹੈ ਪਰ ਤੁਹਾਨੂੰ ਸੰਤੁਲਨ ਲੱਭਣ ਦੀ ਲੋੜ ਹੈ। ਤੁਹਾਨੂੰ ਹਰ ਸਥਿਤੀ ਵਿੱਚ ਚੀਜ਼ਾਂ ਨਾਲ ਸੰਤੁਲਨ ਬਣਾਉਣਾ ਹੋਵੇਗਾ।
ਰੋਹਿਤ ਨੇ ਇਹ ਵੀ ਕਿਹਾ ਕਿ ਦਬਾਅ ਨਾਲ ਨਜਿੱਠਣਾ ਇਕ ਵਿਸ਼ੇਸ਼ ਗੁਣ ਹੈ ਅਤੇ ਹਰ ਖਿਡਾਰੀ ਆਪਣੇ ਤਰੀਕੇ ਨਾਲ ਇਸ 'ਤੇ ਕਾਬੂ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਟੂਰਨਾਮੈਂਟ ਦੇ ਕੁਝ ਪੜਾਅ 'ਤੇ ਕੁਝ ਖਿਡਾਰੀ ਦਬਾਅ 'ਚ ਜਾਣਗੇ, ਟੀਮਾਂ ਦਬਾਅ 'ਚੋਂ ਲੰਘਣਗੀਆਂ। ਇਥੇ ਹੀ ਤੁਹਾਡੇ ਜਜ਼ਬੇ ਦਾ ਪਤਾ ਚੱਲਦਾ ਹੈ ਅਤੇ ਸਾਡੇ ਕੋਲ ਅਜਿਹੇ ਖਿਡਾਰੀ ਹਨ ਜੋ ਅਜਿਹੀਆਂ ਸਥਿਤੀਆਂ ਨਾਲ ਨਜਿੱਠਣਾ ਜਾਣਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


Aarti dhillon

Content Editor

Related News