IND vs AUS : ਰੋਹਿਤ ਸ਼ਰਮਾ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, ਬਣੇ ਟੈਸਟ ਟੀਮ ਦੇ ਉਪ-ਕਪਤਾਨ

Friday, Jan 01, 2021 - 04:46 PM (IST)

ਨਵੀਂ ਦਿੱਲੀ (ਭਾਸ਼ਾ) : ਦਿੱਗਜ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੂੰ ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਸ਼ੁੱਕਰਵਾਰ ਨੂੰ ਪਹਿਲੀ ਵਾਰ ਭਾਰਤੀ ਟੈਸਟ ਦਾ ਉਪ-ਕਪਤਾਨ ਬਣਾਇਆ ਗਿਆ। ਨਿਯਮਤ ਕਪਤਾਨ ਵਿਰਾਟ ਕੋਹਲੀ ਦੇ ਪੈਟਰਨਟੀ ਛੁੱਟੀ ਉੱਤੇ ਭਾਰਤ ਪਰਤਣ ਦੇ ਬਾਅਦ ਜਦੋਂ ਅਜਿੰਕਿਆ ਰਹਾਣੇ ਟੀਮ ਦੇ ਕਪਤਾਨ ਬਣੇ ਸਨ ਉਦੋਂ ਮੈਲਬੌਰਨ ਵਿੱਚ ਖੇਡੇ ਗਏ ਬਾਕਸਿੰਗ ਡੇਅ ਟੈਸਟ ਵਿੱਚ ਪੁਜਾਰਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਇਸ ਭਾਰਤੀ ਕ੍ਰਿਕਟਰ ਨੂੰ ਮਿਲੀ ਵੱਡੀ ਖ਼ੁਸ਼ਖ਼ਬਰੀ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਟੀਮ ਮੈਨੇਜਮੈਂਟ ਨੇ ਪਹਿਲਾਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਜੇਕਰ ਰੋਹਿਤ ਫਿੱਟ ਹੋ ਕੇ ਟੀਮ ਨਾਲ ਜੁੜਣਗੇ ਤਾਂ ਉਹ ਉਪ-ਕਪਤਾਨ ਹੋਣਗੇ। ਇਸ ਮਾਮਲੇ ਨਾਲ ਜੁੜੇ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਦੇ ਇੱਕ ਅਧਿਕਾਰੀ ਨੇ ਗੁਪਤ ਦੀ ਸ਼ਰਤ ਉੱਤੇ ਕਿਹਾ, ‘ਵਿਰਾਟ ਦੀ ਗੈਰ-ਮੌਜੂਦਗੀ ਵਿੱਚ ਅਜਿੰਕਿਆ ਦੇ ਕਪਤਾਨ ਬਨਣ ਦੇ ਬਾਅਦ ਭਾਰਤੀ ਟੀਮ ਦੇ ਉਪ-ਕਪਤਾਨ ਨੂੰ ਲੈ ਕੇ ਕੋਈ ਵੀ ਸ਼ੱਕ ਨਹੀਂ ਸੀ। ਇਹ ਹਮੇਸ਼ਾ ਰੋਹਿਤ ਹੀ ਸਨ ਅਤੇ ਪੁਜਾਰਾ ਨੂੰ ਇਹ ਜ਼ਿੰਮੇਦਾਰੀ ਉਦੋਂ ਤੱਕ ਲਈ ਸੌਂਪੀ ਗਈ ਸੀ, ਜਦੋਂ ਤੱਕ ਉਹ (ਰੋਹਿਤ) ਟੀਮ ਨਾਲ ਨਹੀਂ ਜੁੜੇ ਸਨ।’ ਅਧਿਕਾਰੀ ਨੇ ਕਿਹਾ, ‘ਰੋਹਿਤ ਲੰਬੇ ਸਮੇਂ ਤੋਂ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਭਾਰਤੀ ਟੀਮ ਦੇ ਉਪ-ਕਪਤਾਨ ਹਨ। ਅਜਿਹੇ ਵਿੱਚ ਇਹ ਸਾਫ਼ ਹੈ ਕਿ ਵਿਰਾਟ ਦੀ ਗੈਰ-ਮੌਜੂਦਗੀ ਵਿੱਚ ਉਹ ਟੀਮ ਦੀ ਅਗਵਾਈ ਸਮੂਹ ਦਾ ਹਿੱਸਾ ਹੋਣਗੇ।’

ਇਹ ਵੀ ਪੜ੍ਹੋ : ਧਨਾਸ਼੍ਰੀ ਨਾਲ ਡਾਂਸ ਫਲੋਰ ’ਤੇ ਨੱਚੇ ਯੁਜਵੇਂਦਰ ਚਾਹਲ, ਧਵਨ ਨੇ ਵੀ ਪਾਇਆ ਭੰਗੜਾ, ਵੇਖੋ ਤਸਵੀਰਾਂ

ਰੋਹਿਤ ਸਿਡਨੀ ਵਿੱਚ 14 ਦਿਨਾਂ ਦਾ ਇਕਾਂਤਵਾਸ ਪੂਰਾ ਕਰਣ ਦੇ ਬਾਅਦ ਬੁੱਧਵਾਰ ਨੂੰ ਮੈਲਬੌਰਨ ਵਿੱਚ ਭਾਰਤੀ ਟੀਮ ਨਾਲ ਜੁੜੇ ਸਨ। ਅਜੇ ਹਾਲਾਂਕਿ ਇਹ ਪਤਾ ਨਹੀਂ ਲੱਗਾ ਹੈ ਕਿ ਰੋਹਿਤ ਸ਼ੁਭਮਨ ਗਿਲ ਨਾਲ ਪਾਰੀ ਦਾ ਆਗਾਜ਼ ਕਰਣਗੇ ਜਾਂ ਮੱਧ ਕ੍ਰਮ ਵਿੱਚ ਖੇਡਣਗੇ। ਜੇਕਰ ਉਹ ਸਲਾਮੀ ਬੱਲੇਬਾਜ਼ ਦੇ ਤੌਰ ਉੱਤੇ ਖੇਡਣਗੇ ਤਾਂ ਖ਼ਰਾਬ ਲੈਅ ਵਿੱਚ ਚੱਲ ਰਹੇ ਮਯੰਕ ਅੱਗਰਵਾਲ  ਟੀਮ ਤੋਂ ਬਾਹਰ ਹੋ ਸੱਕਦੇ ਹਨ, ਜਦੋਂਕਿ ਉਨ੍ਹਾਂ ਦੇ ਮੱਧਕ੍ਰਮ ਵਿੱਚ ਖੇਡਣ ਉੱਤੇ ਹਨੁਮਾ ਵਿਹਾਰੀ ਨੂੰ ਅੰਤਿਮ 11 ਤੋਂ ਬਾਹਰ ਹੋਣਾ ਪੈ ਸਕਦਾ ਹੈ। ਉਨ੍ਹਾਂ ਨੇ 7 ਜਨਵਰੀ ਨੂੰ ਸਿਡਨੀ ਵਿੱਚ ਖੇਡੇ ਜਾਣ ਵਾਲੇ ਤੀਜੇ ਟੈਸਟ ਲਈ ਵੀਰਵਾਰ ਤੋਂ ਅਭਿਆਸ ਕਰਣਾ ਸ਼ੁਰੂ ਕਰ ਦਿੱਤਾ। ਰੋਹਿਤ ਨੇ 32 ਟੈਸਟ ਵਿੱਚ 46 ਦੀ ਔਸਤ ਨਾਲ 2141 ਦੌੜਾਂ ਬਣਾਈਆਂ ਹਨ। ਭਾਰਤੀ ਟੀਮ 5 ਜਨਵਰੀ ਨੂੰ ਸਿਡਨੀ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News