ਛੱਕੇ ਜੜਨ ਲਈ 'ਡੋਲੇ-ਸ਼ੋਲੇ ਨਹੀਂ ਸਗੋਂ ਇਸ ਤਕਨੀਕ ਦੀ ਜ਼ਰੂਰਤ : ਰੋਹਿਤ ਸ਼ਰਮਾ

11/08/2019 4:58:00 PM

ਸਪੋਰਟਸ ਡੈਸਕ— ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਸਮਾਨ ਛੂੰਹਦੇ ਛੱਕੇ ਲਾਉਣ ਦੀ ਆਪਣੀ ਤਕਨੀਕ ਦੇ ਬਾਰੇ ਖੁਲਾਸਾ ਕੀਤਾ। ਰੋਹਿਤ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਅਧਿਕਾਰਤ ਵੈੱਬਸਾਈਟ 'ਤੇ ਯੁਜਵੇਂਦਰ ਚਾਹਲ ਵੱਲੋਂ ਦਿੱਤੇ ਇੰਟਰਵਿਊ ਵਾਲੇ ਪ੍ਰੋਗਰਾਮ 'ਚਾਹਲ ਟੀਵੀ' ਤੇ ਕਿਹਾ ਕਿ ਇਸ ਲਈ ਡੋਲੇ-ਸ਼ੋਲੇ ਭਾਵ ਤਾਕਤ ਦੀ ਨਹੀਂ, ਸਗੋਂ ਸਹੀ ਟਾਈਮਿੰਗ ਦੀ ਜ਼ਰੂਰਤ ਹੁੰਦੀ ਹੈ। ਗੇਂਦ ਬੱਲੇ ਦੇ ਵਿਚਾਲੇ ਆਉਣੀ ਚਾਹੀਦੀ ਹੈ, ਤੁਹਾਡੀ ਪੋਜ਼ੀਸ਼ਨ ਸਹੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਧਿਆਨ 'ਚ ਰੱਖੋਗੇ ਤਾਂ ਛੱਕੇ ਲੱਗਣਗੇ। ਰੋਹਿਤ ਨੇ ਆਪਣੀ ਪਾਰੀ 'ਚ 6 ਛੱਕੇ ਜੜੇ ਸਨ। ਇਨ੍ਹਾਂ 'ਚ 10ਵੇਂ ਓਵਰ 'ਚ ਲਾਏ ਗਏ ਲਗਾਤਾਰ ਤਿੰਨ ਛੱਕੇ ਵੀ ਸ਼ਾਮਲ ਹਨ।
 

ਭਾਰਤ ਦੀ ਵੀਰਵਾਰ ਨੂੰ ਬੰਗਲਾਦੇਸ਼ 'ਤੇ 8 ਵਿਕਟਾਂ ਦੀ ਜਿੱਤ ਦੇ ਹੀਰੋ ਰਹੇ ਰੋਹਿਤ ਨੇ 43 ਗੇਂਦਾਂ 'ਚ 85 ਦੌੜਾਂ ਬਣਾਈਆਂ। ਇਹ ਪੁੱਛੇ ਜਾਣ 'ਤੇ ਕੀ ਉਹ ਲਗਾਤਾਰ 6 ਛੱਕੇ ਜੜਨ ਦੀ ਕੋਸ਼ਿਸ਼ 'ਚ ਸਨ ਤਾਂ ਰੋਹਿਤ ਨੇ ਕਿਹਾ, ''ਕੋਸ਼ਿਸ਼ ਤਾਂ ਇਹੋ ਸੀ, ਮੈਨੂੰ 6 ਛੱਕੇ ਲਾਉਣੇ ਸਨ। ਪਰ ਚੌਥਾ ਖੁੰਝਣ ਦੇ ਬਾਅਦ ਮੈਂ ਸੋਚਿਆ ਕਿ ਹੁਣ ਇਕ ਹੀ ਦੌੜ ਲਵਾਂਗਾ। ਮੈਂ ਮੂਵ ਕੀਤੇ ਬਿਨਾ ਹਿੱਟ ਕਰਨ ਦੀ ਕੋਸ਼ਿਸ ਕਰ ਰਿਹਾ ਸੀ।'' ਰੋਹਿਤ ਨੇ ਪਾਰੀ ਬਾਰੇ ਗੱਲ ਕਰਦੇ ਹੋਏ ਕਿਹਾ, ''ਕਿਸੇ ਦਾ ਲੰਬੀ ਪਾਰੀ ਖੇਡਣਾ ਅਹਿਮ ਸੀ ਕਿਉਂਕਿ ਜਦੋਂ ਇਕ ਬੱਲੇਬਾਜ਼ ਲੰਬੀ ਪਾਰੀ ਖੇਡਦਾ ਹੈ ਤਾਂ ਉਹ ਟੀਮ ਨੂੰ ਜਿੱਤ ਤਕ ਪਹੁੰਚਾ ਸਕਦਾ ਹੈ। ਮੈਂ ਖੁਦ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ, ਪਰ ਇਸ ਤੋਂ ਜ਼ਿਆਦਾ ਟੀਮ ਲਈ ਖੁਸ਼ ਹਾਂ।''

 


Tarsem Singh

Content Editor

Related News