ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਲਈ ਤਿਆਰ ਹਾਂ, ਟੀਮ ਮੈਨੇਜਮੈਂਟ 'ਤੇ ਫੈਸਲਾ ਛੱਡਿਆ : ਰੋਹਿਤ

11/22/2020 11:57:01 PM

ਨਵੀਂ ਦਿੱਲੀ– ਰੋਹਿਤ ਸ਼ਰਮਾ ਨੇ ਟੈਸਟ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਪਣੀ ਭੂਮਿਕਾ ਦਾ ਮਜ਼ਾ ਲਿਆ ਹੈ ਪਰ ਆਸਟਰੇਲੀਆ ਵਿਰੁੱਧ ਆਗਾਮੀ ਟੈਸਟ ਲੜੀ ਵਿਚ ਉਹ ਟੀਮ ਮੈਨੇਜਮੈਂਟ ਦੀ ਮੰਗ ਅਨੁਸਾਰ ਬੱਲੇਬਾਜ਼ੀ ਕ੍ਰਮ ਵਿਚ ਆਪਣੇ ਸਥਾਨ ਨੂੰ ਲੈ ਕੇ ਲਚੀਲਾ ਹੋਣ ਲਈ ਤਿਆਰ ਹੈ। ਸੀਨੀਅਰ ਬੱਲੇਬਾਜ਼ ਦੇ ਕਪਤਾਨ ਵਿਰਾਟ ਕੋਹਲੀ ਦੇ ਸ਼ੁਰੂਆਤੀ ਟੈਸਟ ਤੋਂ ਬਾਅਦ ਭਾਰਤ ਪਰਤਣ ਤੋਂ ਬਾਅਦ ਟੈਸਟ ਉਪ ਕਪਤਾਨ ਅਜਿੰਕਯ ਰਹਾਨੇ ਤੇ ਚੇਤੇਸ਼ਵਰ ਪੁਜਾਰਾ ਦੇ ਨਾਲ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਹੈ।

PunjabKesari
ਰੋਹਿਤ ਨੇ ਕਿਹਾ,''ਮੈਂ ਤੁਹਾਨੂੰ ਸਾਰਿਆਂ ਨੂੰ ਉਹ ਹੀ ਚੀਜ਼ ਕਹਾਂਗਾ, ਜਿਹੜੀ ਮੈਂ ਸਾਰਿਆਂ ਨੂੰ ਕਹੀ ਹੈ। ਜਿੱਥੇ ਵੀ ਟੀਮ ਚਾਹੁੰਦੀ ਹੈ, ਮੈਂ ਉਥੇ ਬੱਲੇਬਾਜ਼ੀ ਕਰਨ ਨੂੰ ਤਿਆਰ ਹਾਂ ਪਰ ਮੈਂ ਨਹੀਂ ਜਾਣਦਾ ਕਿ ਉਹ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੇਰੀ ਭੂਮਿਕਾ ਬਦਲਣਗੇ ਜਾਂ ਨਹੀਂ।'' ਉਸਦਾ ਮੰਨਣਾ ਹੈ ਕਿ ਜਦੋਂ ਤਕ ਉਹ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ 'ਸਟ੍ਰੈਂਥ ਐਂਡ ਕੰਡੀਸ਼ਨਿੰਗ' ਟ੍ਰੇਨਿੰਗ ਤੋਂ ਬਾਅਦ ਆਸਟਰੇਲੀਆ ਪਹੁੰਚੇਗਾ ਤਦ ਤਕ ਟੀਮ ਮੈਨੇਜਮੈਂਟ ਨੇ ਉਸਦੀ ਭੂਮਿਕਾ ਤੈਅ ਕਰ ਲਈ ਹੋਵੇਗੀ। ਉਸ ਨੂੰ ਆਈ. ਪੀ. ਐੱਲ. ਦੌਰਾਨ ਮਾਮੂਲੀ ਹੈਮਸਟ੍ਰਿੰਗ ਸੱਟ ਲੱਗ ਗਈ ਸੀ।

PunjabKesari
ਰੋਹਿਤ ਨੇ ਕਿਹਾ, ''ਮੈਨੂੰ ਪੂਰਾ ਭਰੋਸਾ ਹੈ ਕਿ ਆਸਟਰੇਲੀਆ ਵਿਚ ਪਹੁੰਚੇ ਟੀਮ ਮੈਨੇਜਮੈਂਟ ਨੇ ਵਿਰਾਟ ਦੇ ਜਾਣ ਤੋਂ ਬਾਅਦ ਪਛਾਣ ਲਿਆ ਹੋਵੇਗਾ ਤੇ ਕੌਣ ਖਿਡਾਰੀ ਹੈ, ਜਿਹੜੀ ਪਾਰੀ ਦਾ ਆਗਾਜ਼ ਕਰੇਗਾ।'' ਉਸ ਨੇ ਕਿਹਾ,''ਇਕ ਵਾਰ ਮੈਂ ਉਥੇ ਪਹੁੰਚ ਜਾਵਾਂ, ਮੈਨੂੰ ਸਪੱਸ਼ਟ ਹੋ ਜਾਵੇਗਾ ਕਿ ਕੀ ਹੋਵੇਗਾ। ਉਹ ਜਿਸ ਸਥਾਨ 'ਤੇ ਚਾਹੁੰਦੇ ਹਨ, ਮੈਂ ਉਸ ਸਥਾਨ 'ਤੇ ਬੱਲੇਬਾਜ਼ੀ ਲਈ ਤਿਆਰ ਰਹਾਂਗਾ।'' ਹੁਕ ਤੇ ਪੁਲ ਸ਼ਾਟਾਂ ਨੂੰ ਖੇਡਣ ਵਾਲੇ ਬਿਹਤਰੀਨ ਖਿਡਾਰੀਆਂ ਵਿਚੋਂ ਇਕ ਰੋਹਿਤ ਦਾ ਮੰਨਣਾ ਹੈ ਕਿ ਆਸਟਰੇਲੀਆਈ ਪਿੱਚਾਂ 'ਤੇ ਉਛਾਲ ਕਦੇ ਕਦਾਈ ਓਨੀ ਵੱਡੀ ਨਹੀਂ ਹੁੰਦਾ, ਜਿੰਨਾ ਇਸ ਨੂੰ ਬਣਾਇਆ ਜਾਂਦਾ ਹੈ।
ਉਸ ਨੇ ਕਿਹਾ,''ਅਸੀਂ ਉਛਾਲ ਦੀ ਗੱਲ ਕਰਦੇ ਹਾਂ, ਪਰਥ ਨੂੰ ਛੱਡ ਕੇ, ਪਿਛਲੇ ਕੁਝ ਸਾਲਾਂ ਵਿਚ ਹੋਰ ਮੈਦਾਨਾਂ (ਐਡੀਲੇਡ, ਐੱਮ. ਸੀ. ਜੀ., ਐੱਸ. ਸੀ. ਜੀ.) 'ਤੇ ਮੈਨੂੰ ਨਹੀਂ ਲੱਗਦਾ ਕਿ ਇੰਨਾ ਜ਼ਿਆਦਾ ਉਛਾਲ ਹੈ।'' ਰੋਹਿਤ ਨੇ ਕਿਹਾ, ''ਹੁਣ, ਵਿਸ਼ੇਸ਼ ਤੌਰ 'ਤੇ ਪਾਰੀ ਦਾ ਆਗਾਜ਼ ਕਰਦੇ ਹੋਏ ਮੈਨੂੰ ਕੱਟ ਤੇ ਪੁਲ ਸ਼ਾਟ ਨਾ ਖੇਡਣ ਦੇ ਬਾਰੇ ਵਿਚ ਸੋਚਣਾ ਪਵੇਗਾ ਤੇ ਜਿੱਥੋਂ ਤਕ ਸੰਭਵ ਹੋਵੇ, ਮੈਨੂੰ ਵੀ ਹੋਰ ਸ਼ਾਟਾਂ ਖੇਡਣ 'ਤੇ ਧਿਆਨ ਲਾਉਣਾ ਪਵੇਗਾ।''


Gurdeep Singh

Content Editor

Related News