IND v SL : ਭਾਰਤੀ ਟੀਮ ਦੇ ਨਾਲ ਰਿਕਾਰਡਾਂ ਦੇ ਸਿਖਰ ''ਤੇ ਪਹੁੰਚੇ ਰੋਹਿਤ, ਦੇਖੋ ਅੰਕੜੇ
Monday, Feb 28, 2022 - 12:42 AM (IST)
ਧਰਮਸ਼ਾਲਾ- ਭਾਰਤ ਨੇ ਸ਼੍ਰੀਲੰਕਾ ਨੂੰ ਆਖਰੀ ਟੀ-20 ਮੈਚ ਵਿਚ 6 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਇਸਦੇ ਨਾਲ ਹੀ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ ਲਗਾਤਾਰ ਤੀਜੀ ਟੀ-20 ਸੀਰੀਜ਼ ਨੂੰ ਕਲੀਨ ਸਵੀਪ ਕੀਤਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ ਪਹਿਲਾਂ ਨਿਊਜ਼ੀਲੈਂਡ ਫਿਰ ਉਸ ਤੋਂ ਬਾਅਦ ਵੈਸਟਇੰਡੀਜ਼ ਅਤੇ ਉਸਤੋਂ ਬਾਅਦ ਸ਼੍ਰੀਲੰਕਾ ਨੂੰ ਵੀ ਕਲੀਨ ਸਵੀਪ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੋਹਿਤ ਸਭ ਤੋਂ ਜ਼ਿਆਦਾ ਕਲੀਨ ਸਵੀਪ ਕਰਨ ਵਾਲੇ ਭਾਰਤੀ ਕਪਤਾਨ ਬਣ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ 5 ਵਾਰ ਕਲੀਨ ਸਵੀਪ ਕੀਤਾ ਹੈ। ਇਸ ਮਾਮਲੇ ਵਿਚ ਸਾਬਕਾ ਕਪਤਾਨ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਆਉਂਦੇ ਹਨ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਨੇ 2 ਵਾਰ ਟੀ-20 ਫਾਰਮੈੱਟ ਦਾ ਕਲੀਨ ਸਵੀਪ ਕੀਤਾ ਹੈ। ਜਦਕਿ ਧੋਨੀ ਦੀ ਕਪਤਾਨੀ ਵਿਚ ਭਾਰਤ ਨੇ ਸਿਰਫ ਇਕ ਵਾਰ ਹੀ ਕਲੀਨ ਸਵੀਪ ਕੀਤਾ ਹੈ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਸ਼੍ਰੀਲੰਕਾ 'ਤੇ ਜਿੱਤ ਦਰਜ ਕਰਨ ਦੇ ਨਾਲ ਭਾਰਤ ਨੇ ਆਪਣੇ ਨਾਂ ਕੀਤੇ ਇਹ ਵੱਡੇ ਰਿਕਾਰਡ
ਸਾਂਝੇ ਤੌਰ 'ਤੇ ਲਗਾਤਾਰ ਸਭ ਤੋਂ ਜ਼ਿਆਦਾ ਜਿੱਤ-12
ਘਰੇਲੂ ਜ਼ਮੀਨ 'ਤੇ ਸਭ ਤੋਂ ਜ਼ਿਆਦਾ-40
ਇਕ ਟੀਮ ਵਿਰੁੱਧ ਸਭ ਤੋਂ ਜ਼ਿਆਦਾ ਜਿੱਤ- 17 (ਸ਼੍ਰੀਲੰਕਾ)
ਟੀ-20 ਵਿਚ ਲਗਾਤਾਰ ਸਭ ਤੋਂ ਜ਼ਿਆਦਾ ਜਿੱਤ
12 : ਭਾਰਤ (2021-22*)
12 : ਅਫਗਾਨਿਸਤਾਨ (2018-19)
12 : ਰੋਮਾਨੀਆ (2020-21*)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।