ਰੋਹਿਤ ਸ਼ਰਮਾ ਨਹੀਂ ਜਾਣਗੇ ਪਾਕਿਸਤਾਨ? ਸਾਹਮਣੇ ਆਇਆ ਵੱਡਾ ਕਾਰਨ

Friday, Jan 31, 2025 - 01:32 PM (IST)

ਰੋਹਿਤ ਸ਼ਰਮਾ ਨਹੀਂ ਜਾਣਗੇ ਪਾਕਿਸਤਾਨ? ਸਾਹਮਣੇ ਆਇਆ ਵੱਡਾ ਕਾਰਨ

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਸ ਟਰਾਫੀ ਦੇ ਸ਼ੁਰੂ ਹੋਣ 'ਚ ਹੁਣ ਕੁਝ ਹੀ ਦਿਨ ਰਹਿ ਗਏ ਹਨ। ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਹੈ। ਇਹ ਹਾਈਬ੍ਰਿਡ ਮਾਡਲ ਤਹਿਤ ਖੇਡਿਆ ਜਾਵੇਗਾ। 19 ਫਰਵਰੀ ਤੋਂ ਇਸ ਟੂਰਨਾਮੈਂਟ ਦਾ ਆਗ਼ਾਜ਼ ਹੋਵੇਗਾ। ਪਹਿਲਾਂ ਇਹ ਖ਼ਬਰ ਆਈ ਸੀ ਕਿ ਚੈਂਪੀਅਨਜ਼ ਟਰਾਫੀ ਲਈ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਹਾਲਾਂਕਿ ਕੁਝ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਕਪਤਾਨਾਂ ਦੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਮੁਹੰਮਦ ਸਿਰਾਜ ਤੋਂ ਵੀ ਵਧ ਅਮੀਰ ਹੈ ਉਨ੍ਹਾਂ ਦੀ ਪ੍ਰੇਮਿਕਾ!, ਜਾਣੋ ਕਿੰਨੀ ਹੈ ਕਮਾਈ
ਸਾਰੀਆਂ ਟੀਮਾਂ ਦੇ ਕਪਤਾਨਾਂ ਦਾ ਟਰਾਫੀ ਨਾਲ ਫੋਟੋਸ਼ੂਟ ਵੀ ਰੱਦ ਕਰ ਦਿੱਤਾ ਗਿਆ ਹੈ। ਕ੍ਰਿਕਬਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਆਸਟ੍ਰੇਲੀਆ ਤੇ ਇੰਗਲੈਂਡ ਦੀਆਂ ਟੀਮਾਂ ਨੇ ਆਪਣੇ ਵਿਅਸਤ ਸ਼ਡਿਊਲ ਕਾਰਨ ਪਾਕਿਸਤਾਨ ਪਹੁੰਚਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿਚ ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਸ਼ਾਮਿਲ ਕਰ ਕੇ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਜਾਵੇਗੀ। ਮਤਲਬ ਹੁਣ ਰੋਹਿਤ ਨੂੰ ਪਾਕਿਸਤਾਨ ਨਹੀਂ ਜਾਣਾ ਪਵੇਗਾ।

ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਟੀਮਾਂ ਦਾ ਹੈ ਰੁਝੇਵਿਆਂ ਭਰਿਆ ਸ਼ਡਿਊਲ
ਪੀਟੀਆਈ ਅਨੁਸਾਰ ਪੀਸੀਬੀ ਨੂੰ ਟੂਰਨਾਮੈਂਟ ਤੋਂ ਪਹਿਲਾਂ ਕਪਤਾਨਾਂ ਦੀ ਮੀਟਿੰਗ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਟੀਮਾਂ ਉਨ੍ਹਾਂ ਦੇ ਰੁਝੇਵਿਆਂ ਕਾਰਨ ਉਪਲਬਧ ਨਹੀਂ ਸਨ। ਸੂਤਰ ਨੇ ਦੱਸਿਆ ਕਿ ਟੂਰਨਾਮੈਂਟ ਤੋਂ ਪਹਿਲਾਂ ਸਾਰੀਆਂ ਟੀਮਾਂ ਦਾ ਬਹੁਤ ਰੁਝੇਵਿਆਂ ਭਰਿਆ ਸ਼ਡਿਊਲ ਹੈ। ਇੰਗਲੈਂਡ ਤੇ ਭਾਰਤ ਇਕ ਵਨਡੇ ਸੀਰੀਜ਼ ਖੇਡ ਰਹੇ ਹਨ, ਜਦੋਂਕਿ ਆਸਟ੍ਰੇਲੀਆ ਸ਼੍ਰੀਲੰਕਾ ਵਿਚ ਟੈਸਟ ਅਤੇ ਵਨਡੇ ਸੀਰੀਜ਼ ਖੇਡੇਗਾ।

ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਦੇਰ ਨਾਲ ਪਾਕਿਸਤਾਨ ਪਹੁੰਚਣਗੀਆਂ ਟੀਮਾਂ
ਇਨ੍ਹਾਂ ਸਮਾਗਮਾਂ ਦੇ ਰੱਦ ਹੋਣ ਕਾਰਨ ਭਾਰਤੀ ਪ੍ਰਸ਼ੰਸਕਾਂ ਨੂੰ ਕਿਤੇ ਨਾ ਕਿਤੇ ਖੁਸ਼ੀ ਤੇ ਦੁੱਖ ਵੀ ਹੋ ਰਿਹਾ ਹੋਵੇਗਾ ਕਿਉਂਕਿ ਹੁਣ ਰੋਹਿਤ ਸ਼ਰਮਾ ਨੂੰ ਇਨ੍ਹਾਂ ਸਾਰੇ ਸਮਾਗਮਾਂ ਲਈ ਪਾਕਿਸਤਾਨ ਨਹੀਂ ਜਾਣਾ ਪਵੇਗਾ। ਹਾਲਾਂਕਿ ਪੀਸੀਬੀ ਵੱਲੋਂ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਭਾਰਤੀ ਟੀਮ 15 ਫਰਵਰੀ ਨੂੰ ਦੁਬਈ ਲਈ ਰਵਾਨਾ ਹੋਵੇਗੀ, ਜਦੋਂਕਿ ਇੰਗਲੈਂਡ 18 ਫਰਵਰੀ ਨੂੰ ਪਾਕਿਸਤਾਨ ਪਹੁੰਚੇਗਾ, ਜਦੋਂ ਕਿ ਆਸਟ੍ਰੇਲੀਆ 19 ਫਰਵਰੀ ਨੂੰ ਪਾਕਿਸਤਾਨ ਪਹੁੰਚੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News