ਇੰਗਲੈਂਡ ਤੋਂ ਪਹਿਲਾ ਟੈਸਟ ਹਾਰਨ ਤੋਂ ਬਾਅਦ ਬੋਲੇ ਰੋਹਿਤ ਸ਼ਰਮਾ, ''ਇਹ ਦੱਸਣਾ ਮੁਸ਼ਕਿਲ ਹੈ ਕਿ ਗਲਤੀ ਕਿੱਥੇ ਹੋਈ''

Sunday, Jan 28, 2024 - 07:59 PM (IST)

ਇੰਗਲੈਂਡ ਤੋਂ ਪਹਿਲਾ ਟੈਸਟ ਹਾਰਨ ਤੋਂ ਬਾਅਦ ਬੋਲੇ ਰੋਹਿਤ ਸ਼ਰਮਾ, ''ਇਹ ਦੱਸਣਾ ਮੁਸ਼ਕਿਲ ਹੈ ਕਿ ਗਲਤੀ ਕਿੱਥੇ ਹੋਈ''

ਹੈਦਰਾਬਾਦ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਹਾਰ ਲਈ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੀ ਅਸਫਲਤਾ ’ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਵਿਚ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਵਲੋਂ ਦਿੱਤੇ ਗਏ ਜੁਝਾਰੂਪਨ ਤੇ ਜਜ਼ਬੇ ਦੀ ਕਮੀ ਸੀ। ਉਨ੍ਹਾਂ ਨੇ ਕਿਹਾ, ‘‘ਇਹ ਦੱਸਣਾ ਮੁਸ਼ਕਿਲ ਹੈ ਕਿ ਗਲਤੀ ਕਿੱਥੇ ਹੋਈ। ਭਾਰਤੀ ਟੀਮ ਨੂੰ 231 ਦੌੜਾਂ ਦਾ ਟੀਚਾ ਮਿਲਿਆ। ਜਿਸ ਦੇ ਜਵਾਬ 'ਚ ਟੀਮ 202 ਦੌੜਾਂ 'ਤੇ ਆਊਟ ਹੋ ਗਈ ਅਤੇ ਇੰਗਲੈਂਡ ਨੇ 28 ਦੌੜਾਂ ਦੀ ਜਿੱਤ ਨਾਲ ਪੰਜ ਮੈਚਾਂ ਦੀ ਲੜੀ 'ਚ 1-0 ਨਾਲ ਬੜ੍ਹਤ ਬਣਾਈ। ਹਾਲਾਂਕਿ ਭਾਰਤ ਨੇ ਪਹਿਲੀ ਪਾਰੀ 'ਚ 190 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ ਸੀ। 
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਗਲਤੀ ਕਿੱਥੇ ਹੋਈ। 190 ਦੌੜਾਂ ਦੀ ਬੜ੍ਹਤ ਨਾਲ ਅਸੀਂ ਦਬਦਬਾ ਬਣਾਇਆ ਸੀ ਪਰ ਓਲੀ ਪੋਪ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਿਹੜੀ ਸ਼ਾਇਦ ਕਿਸੇ ਵਿਦੇਸ਼ੀ ਖਿਡਾਰੀ ਦੀ ਭਾਰਤੀ ਹਾਲਾਤ ਵਿਚ ਸਰਵਸ੍ਰੇਸ਼ਠ ਬੱਲੇਬਾਜ਼ੀ ਵਿਚੋਂ ਇਕ ਸੀ।’’
ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 230 ਦੌੜਾਂ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਸਾਨੂੰ ਲੱਗਦਾ ਹੈ ਕਿ ਅਸੀਂ ਸਹੀ ਲਾਈਨ-ਲੈਂਥ ਨਾਲ ਗੇਂਦਬਾਜ਼ੀ ਕੀਤੀ ਪਰ ਤੁਹਾਨੂੰ ਕਹਿਣਾ ਹੀ ਪਵੇਗਾ ਕਿ ਓਲੀ ਪੋਪ ਬਹੁਤ ਹੀ ਵਧੀਆ ਖੇਡਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News