ਸੱਟ ਦਾ ਸ਼ਿਕਾਰ ਰੋਹਿਤ 'ਤੇ ਆਇਆ ਵੱਡਾ ਅਪਡੇਟ, ਖੇਡ ਸਕਦੇ ਹਨ ਅਗਲਾ ਮੈਚ

01/18/2020 2:44:19 PM

ਸਪੋਰਟਸ ਡੈਸਕ— ਮੁੰਬਈ 'ਚ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਟੀਮ ਇੰਡੀਆ ਨੇ ਰਾਜਕੋਟ ਵਨ-ਡੇ 'ਚ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ ਪਰ ਟੀਮ ਇੰਡੀਆ ਦੇ ਫੈਨਜ਼ ਲਈ ਬਹੁਤ ਬੁਰੀ ਖਬਰ ਆਈ ਹੈ। ਜਿੱਥੇ, ਭਾਰਤੀ ਟੀਮ ਦੇ ਸਟਾਰ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਮੈਚ ਦੇ ਦੌਰਾਨ ਫੀਲਡਿੰਗ ਕਰਦੇ ਹੋਏ ਸੱਟ ਦਾ ਸ਼ਿਕਾਰ ਹੋ ਗਏ ਸਨ। ਅਜਿਹੇ 'ਚ ਹੁਣ ਕਪਤਾਨ ਕੋਹਲੀ ਨੇ ਰੋਹਿਤ ਦੇ ਸੱਟ 'ਤੇ ਵੱਡਾ ਅਪਡੇਟ ਦਿੱਤਾ ਹੈ।
PunjabKesari
ਦਰਅਸਲ ਰਾਜਕੋਟ 'ਚ ਖੇਡੇ ਗਏ ਦੂਜੇ ਵਨ-ਡੇ 'ਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੂੰ ਸੱਟ ਲੱਗ ਗਈ। ਜ਼ਿਕਰਯੋਗ ਹੈ ਕਿ ਧਵਨ ਦੀਆਂ ਪਸਲੀਆਂ 'ਚ ਗੇਂਦ ਲੱਗੀ ਸੀ ਅਤੇ ਉਹ ਮੈਚ 'ਚੋਂ ਬਾਹਰ ਹੋ ਗਏ ਸਨ। ਜਦਕਿ ਫੀਲਡਿੰਗ ਦੇ ਦੌਰਾਨ ਰੋਹਿਤ ਸ਼ਰਮਾ ਨੂੰ ਖੱਬੇ ਹੱਥ 'ਚ ਸੱਟ ਲਗ ਗਈ। ਸੱਟ ਕਾਰਨ ਰੋਹਿਤ ਦਰਦ ਨਾਲ ਤੜਫ ਰਹੇ ਸਨ ਅਤੇ ਉਹ ਗੇਂਦ ਵੀ ਨਹੀਂ ਚੁੱਕ ਸਕੇ ਸਨ। ਹਾਲਾਂਕਿ ਸਾਥੀ ਖਿਡਾਰੀ ਤੁਰੰਤ ਉਨ੍ਹਾਂ ਵੱਲ ਦੌੜੇ ਅਤੇ ਬਾਅਦ 'ਚ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।
PunjabKesari
ਕਪਤਾਨ ਕੋਹਲੀ ਨੇ ਦਿੱਤਾ ਰੋਹਿਤ ਦੀ ਸੱਟ 'ਤੇ ਅਪਡੇਟ
ਜਦਕਿ ਰੋਹਿਤ ਦੀ ਸੱਟ 'ਤੇ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੇ ਖੱਬੇ ਹੱਥ 'ਚ ਥੋੜ੍ਹੀ ਦਿੱਕਤ ਹੈ। ਰੋਹਿਤ ਦੀ ਸੱਟ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਨਾ ਹੀ ਮੋਢੇ 'ਤੇ ਕੋਈ ਫ੍ਰੈਕਚਰ ਹੈ। ਅਜਿਹੇ 'ਚ ਰੋਹਿਤ 19 ਜਨਵਰੀ ਨੂੰ ਫੈਸਲਾਕੁੰਨ ਵਨ-ਡੇ 'ਚ ਖੇਡਣਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੰਬਈ 'ਚ ਖੇਡੇ ਗਏ ਵਨ-ਡੇ 'ਚ ਸਿਰ 'ਤੇ ਬਾਊਂਸਰ ਲੱਗਣ ਦੇ ਬਾਅਦ ਰਿਸ਼ਭ ਪੰਤ ਦੂਜੇ ਮੈਚ ਤੋਂ ਬਾਹਰ ਹੋ ਗਏ ਸਨ। ਫਿਲਹਾਲ ਭਾਰਤੀ ਵਿਕਟਕੀਪਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


Tarsem Singh

Content Editor

Related News