ਕ੍ਰਿਕਟ ਆਸਟਰੇਲੀਆ ਦਾ ਵੱਡਾ ਕਦਮ, ਇਨ੍ਹਾਂ ਭਾਰਤੀ ਖਿਡਾਰੀਆਂ ਨੂੰ ਇਕਾਂਤਵਾਸ ’ਚ ਰੱਖਿਆ
Saturday, Jan 02, 2021 - 06:52 PM (IST)
ਸਪੋਰਟਸ ਡੈਸਕ— ਭਾਰਤੀ ਟੀਮ ਦੇ ਖਿਡਾਰੀਆਂ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁੱਭਮਨ ਗਿੱਲ, ਪਿ੍ਰਥਵੀ ਸ਼ਾਅ ਤੇ ਨਵਦੀਪ ਸੈਨੀ ਨੇ ਨਵੇਂ ਸਾਲ ਦੇ ਮੌਕੇ ’ਤੇ ਬਾਹਰ ਡਿਨਰ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਸਾਵਧਾਨੀ ਦੇ ਤੌਰ ’ਤੇ ਇਕਾਂਤਵਾਸ ’ਚ ਰਖਿਆ ਗਿਆ ਹੈ। ਦੋਵੇਂ ਟੀਮਾਂ ਵਿਚਾਲੇ 7 ਜਨਵਰੀ ਤੋਂ ਸਿਡਨੀ ’ਚ ਤੀਜਾ ਟੈਸਟ ਹੋਣਾ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਖ਼ਤਰੇ ਤੋਂ ਬਾਹਰ, ਸੀਨੇ ’ਚ ਦਰਦ ਦੇ ਬਾਅਦ ਹਸਪਤਾਲ ’ਚ ਹੋਏ ਸਨ ਦਾਖ਼ਲ
ਇਕ ਪ੍ਰਸ਼ੰਸਕ ਨੇ ਵੀਡੀਓ ਪੋਸਟ ਕੀਤਾ ਸੀ ਜਿਸ ’ਚ ਇਹ ਖਿਡਾਰੀ ਨਵੇਂ ਸਾਲ ਦੀ ਪੂਰਬਲੀ ਸ਼ਾਮ ਦੇ ਮੌਕੇ ’ਤੇ ਇਕ ਇੰਡੋਰ ਰੈਸਟੋਰੈਂਟ ’ਚ ਡਿਨਰ ਕਰ ਰਹੇ ਸਨ। ਪ੍ਰਸ਼ੰਸਕ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਖਿਡਾਰੀਆਂ ਦਾ ਬਿੱਲ ਅਦਾ ਕੀਤਾ ਸੀ ਜਿਸ ਤੋਂ ਬਾਅਦ ਪੰਤ ਨੇ ਉਨ੍ਹਾਂ ਨੂੰ ਜੱਫੀ ਪਾਈ ਸੀ।
ਕ੍ਰਿਕਟ ਆਸਟਰੇਲੀਆ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਆਸਟਰੇਲੀਆਈ ਬੋਰਡ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਇਸ ਮਾਮਲੇ ਦੀ ਜਾਂਚ ਕਰਨਗੇ ਤੇ ਦੇਖਣਗੇ ਕਿ ਇਨ੍ਹਾਂ ਖਿਡਾਰੀਆਂ ਨੇ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਕਪਿਲ ਦੇਵ : ਸਦੀ ਦੇ ਮਹਾਨ ਕ੍ਰਿਕਟਰ ਬਾਰੇ ਜਾਣੋ ਕੁਝ ਦਿਲਚਸਪ ਤੱਥ
ਕ੍ਰਿਕਟ ਆਸਟਰੇਲੀਆ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਆਸਟਰੇਲੀਆ ਤੇ ਭਾਰਤੀ ਮੈਡੀਕਲ ਟੀਮ ਦੀ ਸਲਾਹ ’ਤੇ ਇਨ੍ਹਾਂ ਖਿਡਾਰੀਆਂ ਨੂੰ ਸਾਵਧਾਨੀ ਦੇ ਤੌਰ ’ਤੇ ਇਕਾਂਤਵਾਸ ’ਚ ਰੱਖਿਆ ਗਿਆ ਹੈ। ਇਹ ਖਿਡਾਰੀ ਟੀਮ ਦੇ ਬਾਕੀ ਮੈਂਬਰਾਂ ਤੋਂ ਵੱਖ ਰਹਿਣਗੇ ਤੇ ਯਾਤਰਾ ਤੇ ਟ੍ਰੇਨਿੰਗ ਵੀ ਵੱਖ ਤੋਂ ਕਰਨਗੇ।’’
ਕ੍ਰਿਕਟ ਆਸਟਰੇਲੀਆ ਨੇ ਕ੍ਰਿਕਟਰਾਂ ਦੀ ਸੁਰੱਖਿਆ ਤੇ ਕੋਰੋਨਾ ਖ਼ਤਰੇ ਨੂੰ ਘੱਟ ਕਰਨ ਲਈ ਸਖ਼ਤ ਪ੍ਰੋਟੋਕਾਲ ਬਣਾਇਆ ਹੈ। ਇਸ ਮੁਤਾਬਕ ਖਿਡਾਰੀ ਬਾਹਰ ਨਿਕਲ ਕੇ ਜਨਤਕ ਸਥਾਨ ’ਤੇ ਜਾ ਸਕਦੇ ਹਨ ਤੇ ਰੈਸਟੋਰੈਂਟ ’ਚ ਡਿਨਰ ਵੀ ਕਰ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਖੁੱਲ੍ਹੀ ਜਗ੍ਹਾ ਬੈਠਣਾ ਹੋਵੇਗਾ।
ਨੋੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।