ਰੋਹਿਤ ਸ਼ਰਮਾ ਨੂੰ T20 World Cup 2026 ਲਈ ਮਿਲੀ ਵੱਡੀ ਜ਼ਿੰਮੇਵਾਰੀ, ਜੈ ਸ਼ਾਹ ਨੇ ਕੀਤਾ ਐਲਾਨ

Wednesday, Nov 26, 2025 - 12:46 PM (IST)

ਰੋਹਿਤ ਸ਼ਰਮਾ ਨੂੰ T20 World Cup 2026 ਲਈ ਮਿਲੀ ਵੱਡੀ ਜ਼ਿੰਮੇਵਾਰੀ, ਜੈ ਸ਼ਾਹ ਨੇ ਕੀਤਾ ਐਲਾਨ

ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ T20 ਵਰਲਡ ਕੱਪ 2026 ਨੂੰ ਲੈ ਕੇ ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ ਇੱਕ ਵੱਡਾ ਐਲਾਨ ਕੀਤਾ ਹੈ।

'ਹਿੱਟਮੈਨ' ਨੂੰ ਮਿਲੀ ਵੱਡੀ ਜ਼ਿੰਮੇਵਾਰੀ
ICC ਦੇ ਚੇਅਰਮੈਨ ਜੈ ਸ਼ਾਹ ਨੇ ਐਲਾਨ ਕੀਤਾ ਹੈ ਕਿ ਰੋਹਿਤ ਸ਼ਰਮਾ 2026 T20 ਵਰਲਡ ਕੱਪ ਦੇ ਬ੍ਰਾਂਡ ਅੰਬੈਸਡਰ ਹੋਣਗੇ। ਜੈ ਸ਼ਾਹ ਨੇ ਕਿਹਾ ਕਿ 2024 T20 ਵਰਲਡ ਕੱਪ ਦੇ ਜੇਤੂ ਕਪਤਾਨ ਰੋਹਿਤ ਸ਼ਰਮਾ ਤੋਂ ਬਿਹਤਰ ਇਸ ਆਯੋਜਨ ਦਾ ਕੋਈ ਪ੍ਰਤੀਨਿਧੀ ਨਹੀਂ ਹੋ ਸਕਦਾ। ਰੋਹਿਤ ਸ਼ਰਮਾ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਅਜੇ ਤੱਕ ਦੇ ਸਾਰੇ 9 T20 ਵਰਲਡ ਕੱਪ ਖੇਡੇ ਹਨ। ਬ੍ਰਾਂਡ ਅੰਬੈਸਡਰ ਵਜੋਂ, ਰੋਹਿਤ ਸ਼ਰਮਾ ਵਿਸ਼ਵ ਪੱਧਰ 'ਤੇ T20 ਵਰਲਡ ਕੱਪ ਨੂੰ ਪ੍ਰਮੋਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ। ਭਾਵੇਂ ਰੋਹਿਤ ਸ਼ਰਮਾ 2026 T20 ਵਰਲਡ ਕੱਪ ਵਿੱਚ ਨਹੀਂ ਖੇਡਣਗੇ, ਪਰ ਉਹ ਬ੍ਰਾਂਡ ਅੰਬੈਸਡਰ ਹੋਣ ਦੇ ਨਾਤੇ ਕਈ ਵਾਰ ਮੈਚਾਂ ਦੌਰਾਨ ਮੈਦਾਨ 'ਤੇ ਦਿਖਾਈ ਦਿੰਦੇ ਰਹਿਣਗੇ। ਜ਼ਿਕਰਯੋਗ ਹੈ ਕਿ 2024 ਦੇ T20 ਵਰਲਡ ਕੱਪ ਲਈ ਆਈਸੀਸੀ ਨੇ ਚਾਰ ਬ੍ਰਾਂਡ ਅੰਬੈਸਡਰ ਐਲਾਨੇ ਸਨ, ਜਿਨ੍ਹਾਂ ਵਿੱਚ ਯੁਵਰਾਜ ਸਿੰਘ, ਸ਼ਾਹਿਦ ਅਫਰੀਦੀ, ਕ੍ਰਿਸ ਗੇਲ ਅਤੇ ਉਸੈਨ ਬੋਲਟ ਸ਼ਾਮਲ ਸਨ।

T20 ਵਰਲਡ ਕੱਪ 2026 ਦਾ ਸ਼ਡਿਊਲ ਐਲਾਨ
ਆਈਸੀਸੀ ਨੇ ਇਸ ਦੇ ਨਾਲ ਹੀ T20 ਵਰਲਡ ਕੱਪ ਦਾ ਪੂਰਾ ਸ਼ਡਿਊਲ ਵੀ ਘੋਸ਼ਿਤ ਕਰ ਦਿੱਤਾ ਹੈ।
ਪਹਿਲਾ ਮੈਚ : ਵਿਸ਼ਵ ਕੱਪ ਦਾ ਸਭ ਤੋਂ ਪਹਿਲਾ ਮੈਚ 7 ਫਰਵਰੀ ਨੂੰ ਪਾਕਿਸਤਾਨ ਅਤੇ ਨੀਦਰਲੈਂਡਜ਼ ਵਿਚਕਾਰ ਖੇਡਿਆ ਜਾਵੇਗਾ।
 ਟੀਮ ਇੰਡੀਆ ਦਾ ਪਹਿਲਾ ਮੈਚ : ਭਾਰਤੀ ਟੀਮ ਆਪਣਾ ਸਭ ਤੋਂ ਪਹਿਲਾ ਮੈਚ ਵੀ 7 ਫਰਵਰੀ ਨੂੰ USA ਦੇ ਨਾਲ ਖੇਡੇਗੀ।
 ਭਾਰਤ ਬਨਾਮ ਪਾਕਿਸਤਾਨ : ਦੋਵਾਂ ਟੀਮਾਂ ਵਿਚਕਾਰ ਹਾਈ-ਵੋਲਟੇਜ ਮਹਾਮੁਕਾਬਲਾ 15 ਫਰਵਰੀ ਨੂੰ ਸ਼੍ਰੀਲੰਕਾ ਦੇ ਕੋਲੰਬੋ ਸਥਿਤ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ  
 


author

Tarsem Singh

Content Editor

Related News