ਵਿੰਡੀਜ਼ ਖਿਲਾਫ ਵਨ ਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦੇ ਨਿਸ਼ਾਨੇ 'ਤੇ ਹੋਵੇਗਾ ਵੱਡਾ ਰਿਕਾਰਡ

Sunday, Oct 21, 2018 - 02:32 PM (IST)

ਵਿੰਡੀਜ਼ ਖਿਲਾਫ ਵਨ ਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦੇ ਨਿਸ਼ਾਨੇ 'ਤੇ ਹੋਵੇਗਾ ਵੱਡਾ ਰਿਕਾਰਡ

ਨਵੀਂ ਦਿੱਲੀ— ਵੈਸਟ ਇੰਡੀਜ਼ ਨਾਲ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 21 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਖਾਸ ਰਿਕਾਰਡ ਹਾਸਲ ਕਰ ਸਕਦੇ ਹਨ। ਵਿਰਾਟ ਜਿੱਥੇ 10000 ਵਨ ਡੇ ਦੌੜਾਂ ਦਾ ਅੰਕੜਾ ਛੂਹਣਾ ਚਾਹੁਣਗੇ, ਤਾਂ ਰੋਹਿਤ ਸ਼ਰਮਾ ਛੱਕੇ ਲਗਾਉਣ ਦੇ ਮਾਮਲੇ 'ਚ ਸੌਰਵ ਗਾਂਗਲੀ ਅਤੇ ਸਚਿਨ ਨੂੰ ਪਛਾੜਨਾ ਚਾਹੁਣਗੇ। ਟੀਮ ਇੰਡੀਆ ਵੱਲੋਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਨਾਂ ਹੈ। ਉਨ੍ਹਾਂ ਨੇ ਅਜੇ ਤੱਕ ਖੇਡੇ 327 ਮੈਚਾਂ 'ਚ 217 ਛੱਕੇ ਲਗਾਏ ਹਨ। ਧੋਨੀ ਭਾਰਤ ਵੱਲੋਂ ਛੱਕਿਆਂ ਦੀ ਡਬਲ ਸੈਂਚੁਰੀ ਪੂਰੀ ਕਰਨ ਵਾਲੇ ਇਕਮਾਤਰ ਬੱਲੇਬਾਜ਼ ਹਨ।

PunjabKesari

ਹਾਲਾਂਕਿ ਵਰਲਡ ਰਿਕਾਰਡ ਸ਼ਾਹਿਦ ਅਫਰੀਦੀ ਦੇ ਨਾਂ ਹੈ, ਉਨ੍ਹਾਂ ਨੇ 398 ਮੈਚਾਂ 'ਚ 351 ਛੱਕੇ ਮਾਰੇ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵਨ ਡੇ ਕ੍ਰਿਕਟ 'ਚ ਛੱਕੇ ਲਗਾਉਣ ਵਾਲੇ ਭਾਰਤ ਦੇ ਦੂਜੇ ਸਫਲ ਬੱਲੇਬਾਜ਼ ਹਨ, ਜਿਨ੍ਹਾਂ ਨੇ 463 ਮੈਚਾਂ 'ਚ 195 ਛੱਕੇ ਲਗਾਏ ਹਨ। ਪ੍ਰਿੰਸ ਆਫ ਕੋਲਕਾਤਾ ਭਾਵ ਸੌਰਵ ਗਾਂਗੁਲੀ ਇਸ ਮਾਮਲੇ 'ਚ ਤੀਜੇ ਨੰਬਰ 'ਤੇ ਹਨ। ਦਾਦਾ ਨੇ 311 ਵਨ ਡੇ ਮੈਚਾਂ 'ਚ 190 ਛੱਕੇ ਠੋਕੇ ਹਨ। ਵਨ ਡੇ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਲੇ ਰੋਹਿਤ ਸ਼ਰਮਾ ਦੇ ਨਾਂ 188 ਵਨ ਡੇ ਮੈਚਾਂ 'ਚ 186 ਛੱਕੇ ਦਰਜ ਹਨ।
PunjabKesari

ਉਹ ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ 'ਚ ਸਚਿਨ ਅਤੇ ਗਾਂਗੁਲੀ ਤੋਂ ਅੱਗੇ ਨਿਕਲ ਸਕਦੇ ਹਨ। ਭਾਰਤ ਵੱਲੋਂ ਵਨ ਡੇ ਕ੍ਰਿਕਟ 'ਚ ਛੱਕੇ ਲਗਾਉਣ ਵਾਲੇ ਸਭ ਤੋਂ ਸਫਲ ਪੰਜਵੇਂ ਖਿਡਾਰੀ ਯੁਵਰਾਜ ਸਿੰਘ ਹਨ। ਟੀ-20 ਕ੍ਰਿਕਟ 'ਚ ਇਕ ਓਵਰ 'ਚ 6 ਛੱਕੇ ਲਗਾਉਣ ਵਾਲੇ ਯੁਵੀ ਨੇ 304 ਵਨਡੇ ਮੈਚਾਂ 'ਚ 155 ਛੱਕੇ ਲਗਾਏ ਹਨ।


Related News