ਰੋਹਿਤ ਸ਼ਰਮਾ ਨੇ IPL ਦੇ ਪਹਿਲੇ ਹੀ ਮੈਚ 'ਚ ਰਚ'ਤਾ ਇਤਿਹਾਸ, ਤੋੜੇ ਕਈ ਵੱਡੇ ਰਿਕਾਰਡ
Monday, Mar 30, 2026 - 04:50 PM (IST)
ਸਪੋਰਟਸ ਡੈਸਕ- ਆਈਪੀਐਲ 2026 ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ। 'ਹਿਟਮੈਨ' ਦੇ ਨਾਂ ਨਾਲ ਮਸ਼ਹੂਰ ਰੋਹਿਤ ਨੇ ਇਸ ਮੈਚ ਦੌਰਾਨ ਨਾ ਸਿਰਫ਼ ਤੂਫ਼ਾਨੀ ਪਾਰੀ ਖੇਡੀ, ਸਗੋਂ ਕਈ ਵੱਡੇ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਏ।
550 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ
ਰੋਹਿਤ ਸ਼ਰਮਾ ਨੇ ਕੇਕੇਆਰ ਖ਼ਿਲਾਫ਼ ਮੈਚ ਵਿੱਚ ਤਿੰਨ ਛੱਕੇ ਲਗਾਉਂਦੇ ਹੀ ਟੀ-20 ਕ੍ਰਿਕਟ ਵਿੱਚ ਆਪਣੇ 550 ਛੱਕੇ ਪੂਰੇ ਕਰ ਲਏ ਹਨ। ਇਸ ਵੱਡੀ ਉਪਲਬਧੀ ਦੇ ਨਾਲ ਉਹ ਟੀ-20 ਫਾਰਮੈਟ ਵਿੱਚ 550 ਛੱਕੇ ਜੜਨ ਵਾਲੇ ਏਸ਼ੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਦੁਨੀਆ ਭਰ ਵਿੱਚ ਇਹ ਕਾਰਨਾਮਾ ਕਰਨ ਵਾਲੇ ਉਹ 9ਵੇਂ ਬੱਲੇਬਾਜ਼ ਹਨ।
ਇਹ ਵੀ ਪੜ੍ਹੋ- '31 ਮਈ ਨੂੰ ਪੰਜਾਬ ਕਿੰਗਜ਼ ਚੁੱਕੇਗੀ IPL ਦੀ ਟਰਾਫੀ', ਸਟਾਰ ਬੱਲੇਬਾਜ਼ ਨੇ ਕੀਤੀ ਵੱਡੀ ਭਵਿੱਖਬਾਣੀ
ਕਰੀਅਰ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
ਰੋਹਿਤ ਨੇ ਇਸ ਮੈਚ ਵਿੱਚ ਬੇਹੱਦ ਹਮਲਾਵਰ ਰੁਖ਼ ਅਪਣਾਇਆ ਅਤੇ ਮਹਿਜ਼ 23 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਆਈਪੀਐਲ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇੱਕ ਹੋਰ ਖ਼ਾਸ ਗੱਲ ਇਹ ਰਹੀ ਕਿ ਰੋਹਿਤ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਪਹਿਲੀ ਵਾਰ ਪਾਵਰਪਲੇਅ ਦੇ ਅੰਦਰ ਹੀ 50 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਕੇਕੇਆਰ ਖ਼ਿਲਾਫ਼ 1100 ਦੌੜਾਂ ਦਾ ਰਿਕਾਰਡ
ਕੋਲਕਾਤਾ ਨਾਈਟ ਰਾਈਡਰਜ਼ ਰੋਹਿਤ ਦੀ ਮਨਪਸੰਦ ਟੀਮ ਸਾਬਤ ਹੋਈ ਹੈ। ਉਹ ਹੁਣ ਕੇਕੇਆਰ ਖ਼ਿਲਾਫ਼ 1100 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ, ਜਿਸ ਨਾਲ ਉਨ੍ਹਾਂ ਨੇ ਡੇਵਿਡ ਵਾਰਨਰ ਦਾ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ- ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ!
ਵਿਰਾਟ ਕੋਹਲੀ ਦੇ ਕਲੱਬ 'ਚ ਹੋਏ ਸ਼ਾਮਲ
ਇਸ ਪਾਰੀ ਦੇ ਨਾਲ ਰੋਹਿਤ ਸ਼ਰਮਾ ਨੇ ਆਈਪੀਐਲ ਵਿੱਚ 50ਵੀਂ ਵਾਰ 50 ਤੋਂ ਵੱਧ ਦੌੜਾਂ ਬਣਾਉਣ ਦਾ ਅੰਕੜਾ ਛੂਹ ਲਿਆ ਹੈ। ਉਹ ਅਜਿਹਾ ਕਰਨ ਵਾਲੇ ਵਿਸ਼ਵ ਦੇ ਚੌਥੇ ਅਤੇ ਵਿਰਾਟ ਕੋਹਲੀ ਤੋਂ ਬਾਅਦ ਭਾਰਤ ਦੇ ਸਿਰਫ਼ ਦੂਜੇ ਖਿਡਾਰੀ ਹਨ। ਰੋਹਿਤ ਦੀ ਇਸ ਤੂਫ਼ਾਨੀ ਬੱਲੇਬਾਜ਼ੀ ਨੇ ਮੁੰਬਈ ਇੰਡੀਅਨਜ਼ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਅਤੇ ਕੇਕੇਆਰ ਦੇ ਗੇਂਦਬਾਜ਼ੀ ਹਮਲੇ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ।
ਇਹ ਵੀ ਪੜ੍ਹੋ- ODI World Cup 2027 'ਚ ਨਹੀਂ ਨਜ਼ਰ ਆਉਣਗੇ TEAM INDIA ਦੇ 5 ਧਾਕੜ ਖਿਡਾਰੀ!
