IPL ਵਿਚਾਲੇ ਮੁੜ ਵਿਵਾਦਾਂ ''ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ ਮੁਸ਼ਕਲਾਂ
Wednesday, May 13, 2026 - 05:27 PM (IST)
ਸਪੋਰਟਸ ਡੈਸਕ- ਪੰਜਾਬ ਕਿੰਗਜ਼ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆਈਪੀਐਲ 2026 ਵਿੱਚ ਆਪਣੇ ਪ੍ਰਦਰਸ਼ਨ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਅਤੇ ਇੱਕ ਤਾਜ਼ਾ ਵਿਵਾਦ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਸਮਰੀਨ ਕੌਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।
ਟੀਮ ਬੱਸ ਵਿੱਚ ਸਫ਼ਰ ਕਰਨ ਦਾ ਮਾਮਲਾ
ਵਾਇਰਲ ਹੋਈ ਤਸਵੀਰ ਵਿੱਚ ਅਰਸ਼ਦੀਪ ਸਿੰਘ ਅਤੇ ਸਮਰੀਨ ਕੌਰ ਨੂੰ ਪੰਜਾਬ ਕਿੰਗਜ਼ ਦੀ ਟੀਮ ਬੱਸ ਵਿੱਚ ਇਕੱਠੇ ਸਫ਼ਰ ਕਰਦੇ ਹੋਏ ਦੇਖਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਨਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਬੀਸੀਸੀਆਈ ਦੇ ਨਿਯਮਾਂ ਅਨੁਸਾਰ, ਕਿਸੇ ਵੀ ਖਿਡਾਰੀ ਦਾ ਪਰਿਵਾਰਕ ਮੈਂਬਰ ਜਾਂ ਪਾਰਟਨਰ ਟੀਮ ਬੱਸ ਵਿੱਚ ਸਫ਼ਰ ਨਹੀਂ ਕਰ ਸਕਦਾ। ਆਮ ਤੌਰ 'ਤੇ ਟੀਮਾਂ ਦੇ ਪਰਿਵਾਰਕ ਮੈਂਬਰਾਂ ਦੇ ਸਫ਼ਰ ਲਈ ਵੱਖਰੀ ਬੱਸ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ ਕਿੰਗਜ਼ ਦਾ ਵੱਡਾ ਫੈਸਲਾ
ਸੂਤਰਾਂ ਅਨੁਸਾਰ, ਬੀਸੀਸੀਆਈ ਨੇ ਹਾਲ ਹੀ ਵਿੱਚ ਸਾਰੀਆਂ ਫ੍ਰੈਂਚਾਇਜ਼ੀ ਟੀਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਕੋਈ ਵੀ ਖਿਡਾਰੀ ਨਿਯਮਾਂ ਦੀ ਉਲੰਘਣਾ ਨਾ ਕਰੇ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਵੀ ਚਰਚਾ ਹੈ ਕਿ ਬੀਸੀਸੀਆਈ ਨੇ ਇਹ ਸਖ਼ਤ ਦਿਸ਼ਾ-ਨਿਰਦੇਸ਼ ਇਸ ਲਈ ਜਾਰੀ ਕੀਤੇ ਸਨ ਕਿਉਂਕਿ ਖ਼ਬਰਾਂ ਆਈਆਂ ਸਨ ਕਿ ਕਿਸੇ ਖਿਡਾਰੀ ਦੀ ਗਰਲਫ੍ਰੈਂਡ ਨੇ ਟੀਮ ਦੀ ਗੁਪਤ ਜਾਣਕਾਰੀ ਬਾਹਰ ਲੀਕ ਕੀਤੀ ਸੀ। ਅਰਸ਼ਦੀਪ ਅਤੇ ਸਮਰੀਨ ਨੂੰ ਹਾਲ ਹੀ ਵਿੱਚ ਮੈਕਲੋਡਗੰਜ ਵਿੱਚ ਵੀ ਇਕੱਠੇ ਘੁੰਮਦੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ
🚨 Massive allegations on Arshdeep Singh and Samreen Kaur
— TEJASH (@Tejashyyyyy) May 13, 2026
- Arshdeep Singh’s girlfriend Samreen Kaur was allegedly the only partner traveling in the team bus.
- He is being blamed as the reason why the BCCI introduced strict guidelines regarding players’ girlfriends.
- Despite… pic.twitter.com/OGRZvcoKKU
ਇਹ ਵੀ ਪੜ੍ਹੋ- 'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ'
ਪੰਜਾਬ ਕਿੰਗਜ਼ ਦੇ ਪ੍ਰਦਰਸ਼ਨ 'ਤੇ ਅਸਰ
ਇਸ ਵਿਵਾਦ ਦੇ ਦਰਮਿਆਨ ਪੰਜਾਬ ਕਿੰਗਜ਼ ਦੀ ਟੀਮ ਦਾ ਪ੍ਰਦਰਸ਼ਨ ਵੀ ਗਰਾਫ਼ ਹੇਠਾਂ ਵੱਲ ਜਾ ਰਿਹਾ ਹੈ। ਸੀਜ਼ਨ ਦੇ ਪਹਿਲੇ ਸੱਤ ਮੈਚਾਂ ਵਿੱਚ ਲਗਾਤਾਰ ਜਿੱਤਾਂ ਦਰਜ ਕਰਨ ਵਾਲੀ ਪੰਜਾਬ ਦੀ ਟੀਮ ਹੁਣ ਲਗਾਤਾਰ ਚਾਰ ਮੈਚ ਹਾਰ ਚੁੱਕੀ ਹੈ। ਟੀਮ ਨੂੰ ਰਾਜਸਥਾਨ ਰਾਇਲਜ਼, ਗੁਜਰਾਤ ਟਾਈਟਨਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਕਿੰਗਜ਼ ਦਾ ਅਗਲਾ ਅਹਿਮ ਮੁਕਾਬਲਾ 14 ਮਈ ਨੂੰ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।
ਇਹ ਵੀ ਪੜ੍ਹੋ- RCB ਦੇ ਸਟਾਰ ਖਿਡਾਰੀ ਦੀ ਸ਼ਰਮਨਾਕ ਹਰਕਤ! ਲਾਈਵ ਮੈਚ ਦੌਰਾਨ ਕੀਤੇ ਭੱਦੇ ਇਸ਼ਾਰੇ
