ਰੈਸਟੋਰੈਂਟ ’ਚ ਰੋਹਿਤ, ਸ਼ੁੱਭਮਨ ਤੇ ਪੰਤ ਨੂੰ ਦੇਖ ਹੈਰਾਨ ਹੋ ਗਿਆ ਫ਼ੈਨ, ਅਦਾ ਕੀਤਾ ਕ੍ਰਿਕਟਰਾਂ ਦਾ ਬਿੱਲ

Saturday, Jan 02, 2021 - 12:36 PM (IST)

ਰੈਸਟੋਰੈਂਟ ’ਚ ਰੋਹਿਤ, ਸ਼ੁੱਭਮਨ ਤੇ ਪੰਤ ਨੂੰ ਦੇਖ ਹੈਰਾਨ ਹੋ ਗਿਆ ਫ਼ੈਨ, ਅਦਾ ਕੀਤਾ ਕ੍ਰਿਕਟਰਾਂ ਦਾ ਬਿੱਲ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਇਸ ਸਮੇਂ ਆਸਟਰੇਲੀਆ ਦੌਰੇ ’ਤੇ ਹੈ। ਜਿੱਥੇ ਟੀਮ ਇੰਡੀਆ ਇਸ ਸਮੇਂ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਖੇਡ ਰਹੀ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੈ। ਦੋਹਾਂ ਟੀਮਾਂ ਵਿਚਾਲੇ ਅਗਲਾ ਮੈਚ 7 ਜਨਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ ’ਤੇ ਖੇਡਿਆ ਜਾਵੇਗਾ। ਤੀਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਕਾਫ਼ੀ ਰਿਲੈਕਸ ਦਿਸ ਰਹੀ ਹੈ। 1 ਜਨਵਰੀ ਨੂੰ ਨਵੇਂ ਸਾਲ ਦੇ ਮੌਕੇ ’ਤੇ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁੱਭਮਨ ਗਿੱਲ ਤੇ ਨਵਦੀਪ ਸੈਨੀ ਮੈਲਬੋਰਨ ਦੇ ਰੈਸਟੋਰੈਂਟ ’ਚ ਖਾਣਾ ਖਾਣ ਪਹੁੰਚੇ ਜਿੱਥੇ ਉਨ੍ਹਾਂ ਦਾ ਬਿੱਲ ਇਕ ਕ੍ਰਿਕਟ ਫ਼ੈਨ ਨੇ ਅਦਾ ਕੀਤਾ।
ਇਹ ਵੀ ਪੜ੍ਹੋ : ਸ਼ੋਏਬ ਅਖਤਰ ਨੇ ਟੀਮ ਇੰਡੀਆ ਦੀ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ’ਚ ਜਿੱਤ ਦੀ ਕੀਤੀ ਭਵਿੱਖਬਾਣੀ

ਜਦੋਂ ਇਹ ਖਿਡਾਰੀ ਲੰਚ ਕਰਨ ਦੇ ਬਾਅਦ ਪੈਸੇ ਦੇਣ ਗਏ ਤਾਂ ਪਤਾ ਲੱਗਾ ਕਿ ਨਵਦੀਪ ਸਿੰੰਘ ਨਾਂ ਦੇ ਇਕ ਕ੍ਰਿਕਟ ਪ੍ਰਸ਼ੰਸਕ ਨੇ ਉਨ੍ਹਾਂ ਦੇ ਬਿੱਲ ਅਦਾ ਕਰ ਦਿੱਤਾ ਹੈ। ਨਵਦੀਪ ਨੇ ਆਪਣੇ ਟਵਿੱਟਰ ਹੈਂਡਲ ’ਤੇ ਵੀਡੀਓ ਵੀ ਸ਼ੇਅਰ ਕੀਤਾ ਹੈ। ਨਵਦੀਪ ਨੇ ਲਿਖਿਆ, ‘‘ਜਦੋਂ ਰੋਹਿਤ ਤੇ ਹੋਰ ਖਿਡਾਰੀਆਂ ਨੂੰ ਪਤਾ ਲੱਗਾ ਤਾਂ ਉਹ ਸਭ ਉਸ ਦੇ ਕੋਲ ਆਏ ਤੇ ਪੈਸਾ ਵਾਪਸ ਕਰਨ ਲੱਗੇ ਪਰ ਮੈਂ ਮਨ੍ਹਾ ਕਰ ਦਿੱਤਾ। ਜਦੋਂ ਸਾਰੇ ਖਿਡਾਰੀ ਜਾਣ ਲੱਗੇ ਪੰਤ ਨੇ ਮੇਰੀ ਪਤਨੀ ਨੂੰ ਲੰਚ ਲਈ ਧੰਨਵਾਦ ਕੀਤਾ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News