ਰੋਹਿਤ ਸ਼ਰਮਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਟੀ-20 ਟੀਮ ਦੀ ਕਪਤਾਨੀ : ਮੋਂਟੀ ਪਨੇਸਰ
Sunday, Jun 27, 2021 - 03:32 PM (IST)
ਸਪੋਰਟਸ ਡੈਸਕ— ਨਿਊਜ਼ੀਲੈਂਡ ਹੱਥੋਂ ਉਦਘਾਟਨੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਹਾਰਨ ਦੇ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਟੀ-20 ਵਰਲਡ ਕੱਪ ਵੀ ਨਜ਼ਦੀਕ ਹੈ ਤੇ ਅਜਿਹੇ ’ਚ ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੂੰ ਲਗਦਾ ਹੈ ਕਿ ਰੋਹਿਤ ਸ਼ਰਮਾ ਨੂੰ ਸਭ ਤੋਂ ਛੋਟੇ ਫ਼ਾਰਮੈਟ ’ਚ ਭਾਰਤ ਦੀ ਕਪਤਾਨੀ ਸੌਂਪੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : PCB ਪ੍ਰਮੁੱਖ ਅਹਿਸਾਨ ਮਨੀ ਦੇ ਕਾਰਜਕਾਲ ’ਚ ਵਿਸਥਾਰ ਲਗਭਗ ਤੈਅ
ਵੰਡੀ ਹੋਈ ਕਪਤਾਨੀ ਦੀ ਪਾਲਣਾ ਦੀ ਬਹਿਸ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਇੰਗਲੈਂਡ, ਆਸਟਰੇਲੀਆ, ਸ਼੍ਰੀਲੰਕਾ, ਵੈਸਟਇੰਡੀਜ਼, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਸਮੇਤ ਕੋਈ ਦੇਸ਼ਾਂ ’ਚ ਇਕ ਤੋਂ ਜ਼ਿਆਦਾ ਰਾਸ਼ਟਰੀ ਕਪਤਾਨ ਹਨ ਜਦਕਿ ਭਾਰਤ, ਪਾਕਿਸਤਾਨ ਤੇ ਨਿਊਜ਼ੀਲੈਂਡ ’ਚ ਸਾਰੇ ਫ਼ਾਰਮੈਟਸ ’ਚ ਇਕ ਹੀ ਕਪਤਾਨ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੂਰਨਾਮੈਂਟਾਂ ਦੀ ਮੇਜ਼ਬਾਨੀ ਦੇ ਨਾਲ, ਕਈ ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਨੂੰ ਇਕ ਤੋਂ ਜ਼ਿਆਦਾ ਕਪਤਾਨ ਦੇ ਮਾਡਲ ਦੀ ਚੋਣ ਕਰਨੀ ਚਾਹੀਦੀ ਹੈ ਤੇ ਕੋਹਲੀ ਦੇ ਮੋਢਿਆਂ ਤੋਂ ਕੁਝ ਬੋਝ ਘੱਟ ਕਰ ਦੇਣਾ ਚਾਹੀਦਾ ਹੈ।
ਇਕ ਵੈੱਬਸਾਈਟ ਨਾਲ ਗੱਲਬਾਤ ’ਚ ਮੋਂਟੀ ਪਨੇਸਰ ਨੇ ਕਿਹਾ, ਮੈਨੂੰ ਲਗਦਾ ਹੈ ਕਿ ਟੀ-20 ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਦਿਤੀ ਜਾਣੀ ਚਾਹੀਦੀ ਹੈ, ਉਹ ਮੁੰਬਈ ਇੰਡੀਅਨਜ਼ ਲਈ ਅਸਲ ’ਚ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹਨ। ਪਨੇਸਰ ਨੇ ਅੱਗੇ ਕਿਹਾ ਕਿ ਕੋਹਲੀ ਦਬਾਅ ’ਚ ਹੋਣਗੇ। ਤੁਸੀਂ ਜਾਣਦੇ ਹੋ ਕਿ ਵਿਰਾਟ ਕੋਹਲੀ ਇੱਥੇ ਦਬਾਅ ’ਚ ਹਨ ਕਿਉਂਕਿ ਜੇਕਰ ਉਨ੍ਹਾਂ ਦੀ ਟੀਮ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਸੀਰੀਜ਼ ’ਚ ਪ੍ਰਦਰਸ਼ਨ ਨਹੀਂ ਕਰਦੀ ਹੈ ਤੇ ਆਈ. ਸੀ. ਸੀ. ਟੀ-20 ਵਰਲਡ ਕੱਪ 2021 ਹਾਰ ਜਾਂਦੀ ਹੈ ਤਾਂ ਤੁਸੀਂ ਜਾਣਦੇ ਹੋ ਕਿ ਕੀ ਹੋਵੇਗਾ।
ਇਹ ਵੀ ਪੜ੍ਹੋ : ਸ਼੍ਰੀਜੇਸ਼ ਦੀ ਮੌਜੂਦਗੀ ਹੀ ਆਤਮਵਿਸ਼ਵਾਸ ਵਧਾਉਣ ਲਈ ਕਾਫ਼ੀ : ਮਨਪ੍ਰੀਤ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਮਾਹਰ ਨੇ ਸੋਚਿਆ ਹੈ ਕਿ ਰੋਹਿਤ ਸ਼ਰਮਾ ਨੂੰ ਭਾਰਤ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਰੋਹਿਤ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਸਮਰਥਾ ਦਿਖਾਈ ਹੈ। ਭਾਰਤ ਨੇ ਰੋਹਿਤ ਦੀ ਕਪਤਾਨੀ ’ਚ ਏਸ਼ੀਆ ਕੱਪ ਤੇ ਨਿਦਾਹਸ ਟਰਾਫ਼ੀ ਜਿੱਤੀ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਭ ਤੋਂ ਸਫਲ ਕਪਤਾਨ ਵੀ ਹਨ ਜਿਨ੍ਹਾਂ ਦੀ ਕਪਤਾਨੀ ’ਚ ਮੁੰਬਈ ਇੰਡੀਅਨਜ਼ ਨੇ ਰਿਕਾਰਡ ਪੰਜ ਵਾਰ ਟਰਾਫ਼ੀ ਆਪਣੇ ਨਾਂ ਕੀਤੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।