ਰੋਹਿਤ-ਰਿਤੀਕਾ ਦੀ ਵਰਕਆਊਟ ਵੀਡੀਓ ''ਤੇ ਚਾਹਲ ਨੇ ਉਡਾਇਆ ਮਜ਼ਾਕ, ਕਿਹਾ- ਭਾਬੀ ਓਪਨ ਕਰਣ ਵਾਲੀ ਹੈ ਕੀ

Wednesday, Aug 26, 2020 - 01:23 PM (IST)

ਰੋਹਿਤ-ਰਿਤੀਕਾ ਦੀ ਵਰਕਆਊਟ ਵੀਡੀਓ ''ਤੇ ਚਾਹਲ ਨੇ ਉਡਾਇਆ ਮਜ਼ਾਕ, ਕਿਹਾ- ਭਾਬੀ ਓਪਨ ਕਰਣ ਵਾਲੀ ਹੈ ਕੀ

ਸਪੋਰਟਸ ਡੈਸਕ : ਯੂਨਾਈਟਡ ਅਰਬ ਅਮੀਰਾਤ (ਯੂ.ਏ.ਈ.) ਵਿਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਮੱਦੇਨਜ਼ਰ ਸਾਰੀਆਂ ਟੀਮਾਂ ਦੁਬਈ ਪਹੁੰਚ ਚੁੱਕੀਆਂ ਹਨ ਅਤੇ ਹੋਟਲ ਰੂਮ ਵਿਚ ਸੈਲਫ ਆਈਸੋਲੇਸ਼ਨ ਪ੍ਰਕਿਰਿਆ ਵਿਚੋਂ ਲੰਘ ਰਹੀਆਂ ਹਨ। ਅਜਿਹੇ ਵਿਚ ਮੁੰਬਈ ਇੰਡੀਅਨਜ਼ ਦੇ ਕਪਤਾਨ ਅਤੇ ਓਪਨਿੰਗ ਬੱਲੇਬਾਜ ਰੋਹਿਤ ਸ਼ਰਮਾ ਨੇ ਆਪਣੀ ਪਤਨੀ ਰਿਤੀਕਾ ਸਜਦੇਹ ਨਾਲ ਇਕ ਵਰਕਆਊਟ ਵੀਡੀਓ ਸ਼ੇਅਰ ਕੀਤੀ ਹੈ।  ਇਸ ਵੀਡੀਓ ਨੂੰ ਜਿੱਥੇ ਕਈ ਲੋਕ ਪਸੰਦ ਕਰ ਰਹੇ ਹਨ, ਉਥੇ ਹੀ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟਰੋਲ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ: IPL 2020: ਦੁਬਈ 'ਚ ਆਈਸੋਲੇਟ ਕੀਤੇ ਗਏ ਕ੍ਰਿਕਟਰ ਰੈਨਾ ਨੇ ਲਿਖਿਆ ਕੁਆਰੰਟੀਨ 'ਤੇ ਗਾਣਾ, ਦੇਖੋ ਵੀਡੀਓ

ਰੋਹਿਤ ਸ਼ਰਮਾ ਨਾਲ ਉਨ੍ਹਾਂ ਦੀ ਪਤਨੀ ਰਿਤੀਕਾ ਅਤੇ ਧੀ ਸਮਾਇਰਾ ਵੀ ਦੁਬਈ ਗਈ ਹੈ। ਅਜਿਹੇ ਵਿਚ ਸੈਲਫ ਆਈਸੋਸ਼ਨਲ ਦੌਰਾਨ ਰੋਹਿਤ ਨੇ ਹੋਟਲ ਦੇ ਕਮਰੇ ਵਿਚ ਰਿਤੀਕਾ ਨਾਲ ਵਰਕਆਊਟ ਦੀ ਵੀਡੀਓ ਬਣਾਉਣ ਦੇ ਬਾਅਦ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਰੋਹਿਤ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਸੀ, 'ਸਟਰਾਂਗਰ ਟੂਗੈਦਰ'।  ਇਸ ਵੀਡੀਓ 'ਤੇ ਜਦੋਂ ਚਾਹਲ ਦੀ ਨਜ਼ਰ ਪਈ ਤਾਂ ਉਹ ਖੁਦ ਨੂੰ ਰੋਕ ਨਹੀਂ ਸਕੇ ਅਤੇ ਰੋਹਿਤ ਨੂੰ ਟਰੋਲ ਕਰਦੇ ਹੋਏ ਲਿਖਿਆ, 'ਭਾਬੀ ਓਪਨ ਕਰਣ ਵਾਲੀ ਹੈ ਕੀ ਭਰਾ ਤੁਹਾਡੇ ਨਾਲ ਆਈ.ਪੀ.ਐਲ. ਵਿਚ।' ਚਾਹਲ ਦੇ ਇਸ ਕੁਮੈਂਟ ਨੂੰ 13 ਹਜ਼ਾਰ ਤੋਂ ਜ਼ਿਆਦਾ ਵਾਰ ਲਾਈਕ ਕੀਤਾ ਜਾ ਚੁੱਕਾ ਹੈ ਉਥੇ ਹੀ ਅਣਗਿਣਤ ਪ੍ਰਸ਼ੰਸਕਾਂ ਨੇ ਕੁਮੈਂਟਸ ਵੀ ਕੀਤੇ ਹਨ।

 
 
 
 
 
 
 
 
 
 
 
 
 
 
 

A post shared by Rohit Sharma (@rohitsharma45) on

ਇਹ ਵੀ ਪੜ੍ਹੋ: ਅਮਰੀਕਾ 'ਚ ਸਾਬਕਾ ਭਾਰਤੀ ਐਥਲੀਟ ਦਾ ਕਾਰਾ, ਮਾਂ ਅਤੇ ਪਤਨੀ ਦਾ ਕੀਤਾ ਕਤਲ

ਧਿਆਨਦੇਣ ਯੋਗ ਹੋ ਕਿ ਚਾਹਲ  ਰੋਹਿਤ ਨੂੰ ਭਰਾ ਦੀ ਤਰ੍ਹਾਂ ਮੰਣਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਟਰੋਲ ਕਰਦੇ ਰਹਿੰਦੇ ਹਨ । ਹਾਲਾਂਕਿ ਜਦੋਂ ਰੋਹਿਤ ਨੂੰ ਮੌਕਾ ਮਿਲਦਾ ਹੈ ਤਾਂ ਉਹ ਵੀ ਕੋਈ ਕਸਰ ਨਹੀਂ ਛੱਡਦੇ। ਚਾਹਲ ਦੀ ਮੰਗਣੀ ਦੌਰਾਨ ਰੋਹਿਤ ਨੇ ਉਨ੍ਹਾਂ ਨੂੰ ਟਰੋਲ ਕੀਤਾ ਸੀ। ਆਈ.ਪੀ.ਐਲ. ਦੀ ਗੱਲ ਕਰੀਏ ਤਾਂ ਅਜੇ ਪੂਰਾ ਸ਼ੈਡਿਊਲ ਜਾਰੀ ਨਹੀਂ ਹੋਇਆ ਹੈ ਪਰ ਪਹਿਲਾ ਮੈਚ 19 ਸਤੰਬਰ ਜਦੋਂ ਕਿ ਫਾਈਨਲ ਮੁਕਾਬਲਾ 10 ਨਵੰਬਰ ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਸਚਿਨ-ਕੋਹਲੀ ਦੇ ਬੈਟ ਬਣਾਉਣ ਵਾਲਾ ਹਸਪਤਾਲ 'ਚ ਦਾਖ਼ਲ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ


author

cherry

Content Editor

Related News