ਭਾਰਤ ਬਨਾਮ ਨਿਊਜ਼ੀਲੈਂਡ : ਰੁਕ ਗਿਆ ਰੋਹਿਤ ਦਾ ਵਨ ਡੇ ਕ੍ਰਿਕਟ ''ਚ ਸੁਨਹਿਰਾ ਸਫਰ

Sunday, Feb 03, 2019 - 12:58 PM (IST)

ਨਵੀਂ ਦਿੱਲੀ— ਭਾਰਤ ਦੇ ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਦੇ ਵਨ ਡੇ ਕ੍ਰਿਕਟ 'ਚ ਚਲ ਰਹੇ ਸੁਨਹਿਰੇ ਸਫਰ 'ਤੇ ਵੇਲਿੰਗਟਨ 'ਚ ਨਿਊਜ਼ੀਲੈਂਡ 'ਚ ਖੇਡੇ ਜਾ ਰਹੇ ਪੰਜਵੇਂ ਅਤੇ ਆਖਰੀ ਵਨ ਡੇ ਮੈਚ 'ਚ ਰੋਕ ਲੱਗ ਗਈ। ਇਹ ਚੈਂਪੀਅਨਸ ਟਰਾਫੀ 2017 ਦੇ ਬਾਅਦ ਪਹਿਲੀ ਵਨ ਡੇ ਸੀਰੀਜ਼ ਹੈ, ਜਿਸ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਬੱਲੇ ਤੋਂ ਸੈਂਕੜਾ ਨਹੀਂ ਨਿਕਲਿਆ ਹੈ ਨਹੀਂ ਤਾਂ ਹਿੱਟਮੈਨ ਰੋਹਿਤ ਸ਼ਰਮਾ ਨੂੰ ਵਿਰੋਧੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਣ ਲਈ ਜਾਣਿਆ ਜਾਂਦਾ ਹੈ।

ਪੰਜਵੇਂ ਅਤੇ ਆਖਰੀ ਵਨ ਡੇ ਮੈਚ 'ਚ ਐਤਵਾਰ ਨੂੰ ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਦੇ ਮੈਟ ਹੈਨਰੀ ਨੇ ਆਪਣਾ ਸ਼ਿਕਾਰ ਬਣਾਇਆ। ਭਾਰਤ ਦਾ ਇਹ ਧਮਾਕੇਦਾਰ ਬੱਲੇਬਾਜ਼ ਸਿਰਫ ਦੋ ਦੌੜਾਂ ਹੀ ਬਣਾ ਸਕਿਆ। ਰੋਹਿਤ ਸ਼ਰਮਾ ਪਿਛਲੀਆਂ 10 ਵਨ ਡੇ ਸੀਰੀਜ਼ ਜਾਂ ਟੂਰਨਾਮੈਂਟ 'ਚ ਸੈਂਕੜਾ ਲਗਾਉਣ 'ਚ ਸਫਲ ਰਹੇ ਸਨ। ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਵਨ ਡੇ 'ਚ 87 ਦੌੜਾਂ ਦੀ ਪਾਰੀ ਖੇਡੀ ਸੀ। ਇਸ ਸੀਰੀਜ਼ 'ਚ ਇਕ ਇਹੋ ਮੌਕਾ ਸੀ ਜਦੋਂ ਉਹ ਉਸ ਵੱਡੀ ਪਾਰੀ ਨੂੰ ਸੈਂਕੜੇ 'ਚ ਬਦਲ ਸਕਦੇ ਸਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ ਮੈਚ 'ਚ 62 ਦੌੜਾਂ ਦੀ ਪਾਰੀ ਖੇਡੀ ਸੀ। ਪਹਿਲੇ ਵਨ ਡੇ 'ਚ ਉਹ ਸਿਰਫ 11 ਅਤੇ ਚੌਥੇ 'ਚ 7 ਦੌੜਾਂ ਬਣਾ ਸਕੇ। ਉਨ੍ਹਾਂ ਨੇ ਪਿਛਲਾ ਸੈਂਕੜਾ ਆਸਟਰੇਲੀਆ ਦੇ ਖਿਲਾਫ ਲਗਾਇਆ ਸੀ। ਰੋਹਿਤ ਨੇ ਆਸਟਰੇਲੀਆ ਦੇ ਖਿਲਾਫ ਸਿਡਨੀ ਵਨ ਡੇ 'ਚ 133 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ।

PunjabKesari


Tarsem Singh

Content Editor

Related News