ਰੋਹਿਤ ਸ਼ਰਮਾ ਹੁਣ ‘ਪਲਾਸਟਿਕ ਮੁਕਤ ਸਮੁੰਦਰ’ ਜਾਗਰੂਕਤਾ ਮੁਹਿੰਮ ਨਾਲ ਜੁੜੇ
Wednesday, Apr 14, 2021 - 02:15 PM (IST)
ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਬੂਟਾਂ ਦਾ ਇਸਤੇਮਾਲ ਵਣ ਜੀਵਾਂ ਤੇ ਵਾਤਾਵਰਨ ਸਬੰਧਤ ਮੁੱਦਿਆਂ ਨੂੰ ਉਜਾਗਰ ਕਰਨ ਲਈ ਜਾਰੀ ਰਖਿਆ ਹੈ ਤੇ ਉਹ ਬੀਤੀ ਰਾਤ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ‘ਸਮੁੰਦਰਾਂ ਨੂੰ ਪਲਾਸਟਿਕ ਮੁਕਤ’ ਕਰਨ ਦੇ ਲਈ ਜਾਗਰੂਕਤਾ ਫ਼ੈਲਾਉਣ ਲਈ ਨੀਲੇ ਰੰਗ ਦੇ ਪਾਣੀ ’ਚ ਟਰਟਲ (ਵੱਡੇ ਕੱਛੂਕੁੰਮੇ) ਦੀ ਤਸਵੀਰ ਵਾਲੇ ਬੂਟ ਪਹਿਨੇ ਹੋਏ ਸਨ। ਰੋਹਿਤ ਨੇ ਆਈ. ਪੀ. ਐੱਲ. ਦੇ ਉਦਘਾਟਨੀ ਮੈਚ ’ਚ ‘ਇਕ ਸਿੰਗ ਵਾਲੇ ਗੈਂਡੇ’ ਦੀ ਤਸਵੀਰ ਵਾਲੇ ਬੂਟ ਪਹਿਨਕੇ ਗੈਂਡਿਆਂ ਦੀ ਪ੍ਰਜਾਤੀ ਨੂੰ ਬਚਾਉਣ ਦੀ ਅਪੀਲੀ ਕੀਤੀ ਸੀ।
ਇਹ ਵੀ ਪੜ੍ਹੋ : ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਇਸ ਨੰਬਰ ’ਤੇ ਪਹੁੰਚੀ ਮੁੰਬਈ, ਜਾਣੋ ਕਿਸ ਨੂੰ ਮਿਲੀ ਆਰੇਂਜ ਤੇ ਪਰਪਲ ਕੈਪ
ਉਨ੍ਹਾਂ ਨੇ 9 ਅਪ੍ਰੈਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਮੈਚ ਦੇ ਬਾਅਦ ਇੰਸਟਾਗ੍ਰਾਮ ’ਤੇ ਲਿਖਿਆ ਕਿ ਦੁਨੀਆ ਨੂੰ ਬਿਹਤਰੀਨ ਬਣਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਸਾਰਿਆਂ ਨੂੰ ਇਸ ਲਈ ਕੰਮ ਕਰਨ ਦੀ ਲੋੜ ਹੈ। ਪ੍ਰੈਸ ਬਿਆਨ ਮੁਤਾਬਕ ਇਸ ਵਾਰ ਰੋਹਿਤ ਦੇ ਬੂਟਾਂ ’ਤੇ ਨੀਲੇ ਰੰਗ ਦੇ ਪਾਣੀ ’ਚ ਇਕ ਟਰਟਲ ਵਾਲੀ ਤਸਵੀਰ ਸੀ ਜਿਸ ਨੂੰ ਪਹਿਨ ਕੇ ਉਨ੍ਹਾਂ ਨੇ ਸਮੁੰਦਰਾਂ ਨੂੰ ਪਲਾਸਟਿਕ ਦੇ ਕੂੜੇ ਤੋਂ ਬਚਾਉਣ ’ਤੇ ਜ਼ੋਰ ਦਿੱਤਾ।’’ ਉਹ ਪਹਿਲਾਂ ਵੀ ਸਮੁੰਦਰ ’ਚ ਪਲਾਸਟਿਕ ਪ੍ਰਦੂਸ਼ਣ ਦੇ ਮੁੱਦੇ ਨੂੰ ਉਠਾ ਚੁੱਕੇ ਹਨ। ਲਗਦਾ ਹੈ ਕਿ ਉਹ ਮਿਸ਼ਨ ’ਤੇ ਲੱਗੇ ਹੋਏ ਹਨ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਗਲੇ ਮੈਚ ’ਚ ਉਹ ਕਿਸ ਤਸਵੀਰ ਵਾਲੇ ਬੂਟ ਪਹਿਨਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।