ਰੋਹਿਤ ਦਾ ਬ੍ਰਿਸਬੇਨ ''ਚ ਕਮਾਲ, ਬਿਹਤਰੀਨ ਫਿਲਡਿੰਗ ਨਾਲ ਰਿਕਾਰਡ ਬੁੱਕ ''ਚ ਨਾਮ ਦਰਜ

1/18/2021 3:07:42 PM

ਨਵੀਂ ਦਿੱਲੀ (ਬਿਊਰੋ): ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬ੍ਰਿਸਬੇਨ ਟੈਸਟ ਵਿਚ ਬਤੌਰ ਫੀਲਡਰ ਇਕ ਖਾਸ ਮੁਕਾਮ ਹਾਸਲ ਕੀਤਾ ਹੈ। ਰੋਹਿਤ ਨੇ ਮੈਚ ਵਿਚ ਕੁੱਲ 5 ਕੈਚ ਫੜੇ। ਗਾਬਾ ਵਿਚ ਇਕ ਟੈਸਟ ਵਿਚ ਬਤੌਰ ਫੀਲਡਰ ਸਭ ਤੋਂ ਵੱਧ ਕੈਚ ਫੜਨ ਦੇ ਮਾਮਲੇ ਵਿਚ ਰੋਹਿਤ ਹੁਣ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਪਹੁੰਚ ਗਏ ਹਨ। 

 

ਦੂਜੀ ਪਾਰੀ ਵਿਚ ਰੋਹਿਤ ਨੇ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਦੂਜੀ ਸਲਿਪ ਵਿਚ ਕੈਮਰਨ ਗ੍ਰੀਨ ਦਾ ਕੈਚ ਫੜ ਕੇ ਇਹ ਉਪਬਲਧੀ ਹਾਸਲ ਕੀਤੀ। ਬ੍ਰਿਸਬੇਨ ਵਿਚ ਇਕ ਟੈਸਟ ਵਿਚ ਸਭ ਤੋਂ ਵੱਧ ਕੈਚ ਨਿਊਜ਼ੀਲੈਂਡ ਦੇ ਸਟੀਫਨ ਫਲੇਮਿੰਗ ਨੇ ਫੜੇ ਹਨ। ਫਲੇਮਿੰਗ ਨੇ 1997 ਵਿਚ ਆਸਟ੍ਰੇਲੀਆ ਦੇ ਖ਼ਿਲਾਫ਼ 6 ਕੈਚ ਫੜੇ ਸਨ। ਆਸਟ੍ਰੇਲੀਆ ਦੇ ਸੈਮ ਲਾਕਸਟਨ ਅਤੇ ਮਾਰਕ ਟੇਲਰ ਨੇ ਵੀ ਇਸ ਮੈਦਾਨ 'ਤੇ ਇਕ ਮੈਚ ਵਿਚ 5-5 ਕੈਚ ਫੜੇ ਹਨ। ਲਾਕਸਟਨ ਨੇ ਇੰਗਲੈਂਡ ਦੇ ਖ਼ਿਲਾਫ਼ 1950 ਵਿਚ 5 ਕੈਚ ਫੜੇ ਜਦਕਿ ਟੇਲਰ ਨੇ 1997 ਦੇ ਮੈਚ ਵਿਚ ਨਿਊਜ਼ੀਲੈਂਡ ਦੇ ਖ਼ਿਲਾਫ਼ ਇੰਨੇ ਹੀ ਕੈਚ ਫੜੇ ਸਨ। 

ਰੋਹਿਤ ਨੇ ਦੂਜੀ ਪਾਰੀ ਵਿਚ 2 ਕੈਚ ਫੜੇ। ਇਸ ਤੋਂ ਪਹਿਲਾਂ ਰੋਹਿਤ ਨੇ ਮੁਹੰਮਦ ਸਿਰਾਜ ਦੀ ਗੇਂਦ 'ਤੇ ਮਾਰਨਸ ਲਾਬੁਸ਼ੇਨ ਦਾ ਕੈਚ ਫੜਿਆ ਸੀ। ਰੋਹਿਤ ਨੇ ਪਹਿਲੀ ਪਾਰੀ ਵਿਚ ਵੀ 3 ਕੈਚ ਫੜੇ ਸਨ। ਉਹਨਾਂ ਨੇ ਪਹਿਲੀ ਪਾਰੀ ਵਿਚ ਟਿਮ ਪੇਨ, ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana