ਹੈਮਸਟ੍ਰਿੰਗ ਬਿਹਤਰ ਹੋ ਰਹੀ ਹੈ, ਉਮੀਦ ਹੈ ਕਿ ਆਸਟਰੇਲੀਆ ਦੌਰੇ ਲਈ ਸਭ ਠੀਕ ਰਹੇਗਾ : ਰੋਹਿਤ

11/21/2020 2:52:46 PM

ਨਵੀਂ ਦਿੱਲੀ— ਭਾਰਤ ਦੀ ਸਫ਼ੈਦ ਗੇਂਦ ਦੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਲਈ ਉਨ੍ਹਾਂ ਦੀ ਹੈਮਸਟ੍ਰਿੰਗ ਸੱਟ ਨੂੰ ਲੈ ਕੇ ਅਟਕਲਾਂ ਭਰਮ-ਭੁਲੇਖੇ ਪੈਦਾ ਕਰਨ ਦੇ ਨਾਲ ਨਾਲ ਮਨੋਰੰਜਕ ਵੀ ਸੀ ਕਿਉਂਕਿ ਉਹ ਹਮੇਸ਼ਾ ਜਾਣਦੇ ਸੀ ਕਿ ਇਹ ਸੱਟ ਇੰਨੀ ਗੰਭੀਰ ਨਹੀਂ ਹੈ ਤੇ ਉਹ ਆਸਟਰੇਲੀਆ ਦੌਰੇ ਲਈ ਖੇਡਣ ਲਈ ਤਿਆਰ ਹੋਣਗੇ। ਰੋਹਿਤ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਦੌਰਾਨ ਇਹ ਹੈਮਸਟ੍ਰਿੰਗ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਆਸਟਰੇਲੀਆ ਦੌਰੇ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਤੇ ਕੁਝ ਹੀ ਦਿਨ 'ਚ ਉਹ ਕ੍ਰਿਕਟ ਖੇਡਣ ਲਈ ਪਰਤ ਗਏ ਜਿਸ ਨਾਲ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ। 

ਇਹ ਵੀ ਪੜ੍ਹੋ : ਸਹਿਵਾਗ ਵਲੋਂ '10 ਕਰੋੜ ਦਾ ਚੀਅਰਲੀਡਰ' ਕਹਿਣ 'ਤੇ ਭੜਕੇ ਮੈਕਸਵੇਲ, ਦਿੱਤਾ ਮੋੜਵਾਂ ਜਵਾਬ

ਰੋਹਿਤ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ, ਮੈਂ ਨਹੀਂ ਜਾਣਦਾ ਕਿ ਕੀ ਹੋ ਰਿਹਾ ਸੀ ਤੇ ਲੋਕ ਕਿਸ ਬਾਰੇ ਗੱਲ ਕਰ ਰਹੇ ਸਨ। ਪਰ ਮੈਂ ਰਿਕਾਰਡ ਲਈ ਦੱਸ ਦਵਾਂ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਤੇ ਮੁੰਬਈ ਇੰਡੀਅਨਜ਼ ਦੇ ਨਾਲ ਉਹ ਲਗਾਤਾਰ ਸੰਪਰਕ 'ਚ ਸਨ।'' ਉਨ੍ਹਾਂ ਨੇ ਦਰਦ ਦੇ ਬਾਵਜੂਦ ਖੇਡਦੇ ਹੋਏ ਦਿੱਲੀ ਕੈਪੀਟਲਸ ਖਿਲਾਫ ਆਈ. ਪੀ. ਐਲ. ਫਾਈਨਲ 'ਚ 50 ਗੇਂਦ 'ਚ 68 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਜਾਣ ਤੋਂ ਪਹਿਲਾਂ ਉਹ ਇਸ ਸਮੇਂ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) 'ਚ 'ਸਟ੍ਰੈਂਥ ਐਂਡ ਕੰਡੀਸ਼ਨਿੰਗ' ਟ੍ਰੇਨਿੰਗ ਕਰ ਰਹੇ ਹਨ। 
PunjabKesari
ਇਹ ਵੀ ਪੜ੍ਹੋ : ਬੰਗਾਲ ਟੀ20 ਚੈਲੇਂਜ ਤੋਂ ਪਹਿਲਾਂ 3 ਕ੍ਰਿਕਟਰ ਅਤੇ 1 ਅਧਿਕਾਰੀ ਨਿਕਲੇ ਕੋਰੋਨਾ ਪਾਜ਼ੇਟਿਵ

ਰੋਹਿਤ ਨੇ ਕਿਹਾ, ''ਮੈਂ ਉਨ੍ਹਾਂ (ਮੁੰਬਈ ਇੰਡੀਅਨਸ) ਨੂੰ ਦੱਸ ਦਿੱਤਾ ਸੀ ਕਿ ਮੈਂ ਮੈਦਾਨ 'ਤੇ ਉਤਰ ਸਕਦਾ ਹਾਂ ਕਿਉਂਕਿ ਇਹ ਛੋਟਾ ਫ਼ਾਰਮੈਟ ਹੈ ਤੇ ਮੈਂ ਹਾਲਾਤ ਤੋਂ ਚੰਗੀ ਤਰ੍ਹਾਂ ਨਜਿੱਠ ਲਵਾਂਗਾ। ਇਕ ਵਾਰ ਮੈਂ ਪੱਕਾ ਇਰਾਦਾ ਬਣਾ ਲਿਆ ਤਾਂ ਬਸ ਉਸ ਚੀਜ਼ 'ਤੇ ਧਿਆਨ ਲਗਾਉਣ ਦੀ ਜ਼ਰੂਰਤ ਸੀ ਜੋ ਮੈਂ ਕਰਨਾ ਚਾਹੁੰਦਾ ਸੀ।'' ਉਨ੍ਹਾਂ ਕਿਹਾ, ''ਹੈਮਸਟ੍ਰਿੰਗ ਹੁਣ ਬਿਲਕੁਲ ਠੀਕ ਲਗ ਰਹੀ ਹੈ। ਇਸ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਲੰਬੇ ਫਾਰਮੈਟ 'ਚ ਖੇਡਣ ਤੋਂ ਪਹਿਲਾਂ ਮੈਨੂੰ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਕੋਈ ਵੀ ਕੋਸ਼ਿਸ਼ ਰਹਿ ਨਾ ਜਾਵੇ, ਸ਼ਾਇਦ ਇਹੋ ਕਾਰਨ ਹੈ ਕਿ ਮੈਂ ਐੱਨ. ਸੀ. ਏ. 'ਚ ਹਾਂ।''


Tarsem Singh

Content Editor

Related News