ਭਾਰਤ ਦੇ ਪਹਿਲੇ ਡੇਅ-ਨਾਈਟ ਟੈਸਟ ਨੂੰ ਲੈ ਕੇ ਜਾਣੋ ਰੋਹਿਤ ਸ਼ਰਮਾ ਨੇ ਕੀ ਕਿਹਾ

10/31/2019 6:41:26 PM

ਨਵੀਂ ਦਿੱਲੀ—ਭਾਰਤ ਦਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਬੰਗਲਾਦੇਸ਼ ਵਿਰੁੱਧ ਕੋਲਕਾਤਾ ਦੇ ਈਡਨ ਗਾਰਡਨ ਵਿਚ ਹੋਣ ਜਾ ਰਹੇ ਦੇਸ਼ ਦੇ ਪਹਿਲੇ ਡੇਅ-ਨਾਈਟ ਟੈਸਟ ਨੂੰ ਲੈ ਕੇ ਕਾਫੀ ਖੁਸ਼ ਹੈ ਤੇ ਉਸ ਨੇ ਉਮੀਦ ਜਤਾਈ ਹੈ ਕਿ ਟੀਮ ਇੰਡੀਆ ਇਸ ਮੈਚ ਵਿਚੋਂ ਵੀ 60 ਅੰਕ ਹਾਸਲ ਕਰੇਗੀ। ਰੋਹਿਤ ਨੇ ਗੁਲਾਬੀ ਗੇਂਦ ਨਾਲ 22 ਨਵੰਬਰ ਤੋਂ ਹੋਣ ਜਾ ਰਹੇ ਇਸ ਮੁਕਾਬਲੇ ਨੂੰ ਲੈ ਕੇ ਪੁੱਛੇ ਜਾਣ 'ਤੇ ਕਿਹਾ, ''ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਡੇਅ-ਨਾਈਟ ਟੈਸਟ ਖੇਡਾਂਗੇ। ਟੀਮ ਦੇ ਬਾਕੀ ਖਿਡਾਰੀਆਂ ਦਾ ਤਾਂ ਪਤਾ ਨਹੀਂ ਪਰ ਮੈਂ ਖੁਸ ਇਸ ਮੈਚ ਨੂੰ ਲੈ ਕੇ ਬੇਹੱਦ ਖੁਸ਼ ਹਾਂ। ਮੈਂ ਦਲੀਪ ਟਰਾਫੀ ਵਿਚ ਗੁਲਾਬੀ ਗੇਂਦ ਨਾਲ ਇਕ ਮੈਚ ਖੇਡਿਆ ਸੀ ਤੇ ਮੇਰਾ ਤਜਰਬਾ ਕਾਫੀ ਚੰਗਾ ਰਿਹਾ ਸੀ।''

PunjabKesari

ਜ਼ਬਰਦਸਤ ਫਾਰਮ ਵਿਚ ਚੱਲ ਰਹੇ ਤੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਟੈਸਟ ਸੀਰੀਜ਼ ਵਿਚ 3 ਸੈਕੰੜੇ ਲਾਉਣ ਵਾਲੇ ਰੋਹਿਤ ਨੇ ਕਿਹਾ, ''ਅਸੀਂ ਕਾਫੀ ਸਮੇਂ ਤੋਂ ਡੇਅ-ਨਾਈਟ ਟੈਸਟ ਦਾ ਇੰਤਜ਼ਾਰ ਕਰ ਰਹੇ ਸਨ। ਸਾਡਾ ਇਹ ਇੰਤਜ਼ਾਰ ਹੁਣ ਪੂਰਾ ਹੋਣ ਜਾ ਰਿਹਾ ਹੈ। ਉਮੀਦ ਹੈ ਕਿ ਅਸੀਂ ਇਸ ਮੁਕਾਬਲੇ ਵਿਚ  ਵੀ ਚੰਗਾ ਪ੍ਰਦਰਸਨ ਕਰਾਂਗੇ।'' ਰਾਜਧਾਨੀ ਦੇ ਪ੍ਰਦੂਸ਼ਣ ਤੇ ਵਿਰੋਧੀ ਟੀਮ ਬੰਗਲਾਦੇਸ਼ ਦੇ ਖਿਡਾਰੀਆਂ ਦੇ ਮਾਸਕ ਪਹਿਨ ਕੇ ਅਭਿਆਸ ਕਰਨ ਦੇ ਬਾਰੇ ਵਿਚ ਪੁੱਛਣ 'ਤੇ ਰੋਹਿਤ ਨੇ ਕਿਹਾ, ''ਮੈਂ ਕੁਝ ਦੇਰ ਪਹਿਲਾਂ ਹੀ ਫਲਾਈਟ ਤੋਂ ਉਤਰਿਆ ਸੀ ਤੇ ਇੱਥੇ ਆਉਣ ਤਕ ਮੈਨੂੰ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ। ਪਿਛਲੇ ਸਾਲ ਵੀ ਅਸੀਂ ਅਜਿਹੇ ਹੀ ਮੌਸਮ ਵਿਚ ਟੈਸਟ ਖੇਡਿਆ ਸੀ ਤੇ ਤਦ ਵੀ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ ਸੀ। ਸਾਨੂੰ ਦੱਸ਼ਿਆ ਗਿਆ ਹੈ ਕਿ 3 ਨਵੰਬਰ ਨੂੰ ਮੈਚ ਹੋਣਾ ਹੈ ਤੇ ਸਾਡੇ ਕੋਲ ਮੈਚ ਨੂੰ ਲੈ ਕੇ ਇਹ ਹੀ ਜਾਣਕਾਰੀ ਹੈ।''


Related News