ਵਿੰਡੀਜ਼ ਖਿਲਾਫ ਗੇਲ ਦਾ ਇਹ ਵੱਡਾ ਰਿਕਾਰਡ ਤੋੜ ਰੋਹਿਤ ਬਣ ਸਕਦੇ ਟੀ20 ਦੇ ਸਿਕਸਰ ਕਿੰਗ

Thursday, Aug 01, 2019 - 11:04 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਦੀ ਫ਼ਾਰਮ ਇਨ ਦਿਨੀਂ ਕਮਾਲ ਦੀ ਹੈ। ਵਰਲਡ ਕੱਪ 'ਚ ਪੰਜ ਸੈਂਕੜੇ ਦੇ ਨਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਰੋਹਿਤ ਅੰਤਰਰਾਸ਼ਟਰੀ ਟੀ 20 ਕ੍ਰਿਕਟ 'ਚ ਸਿਕਸਰ ਕਿੰਗ ਬਣਨ ਦੇ ਸਿਰਫ ਕੁਝ ਛੱਕੇ ਹੀ ਦੂਰ ਹਨ। ਭਾਰਤ ਦੇ ਵੈਸਟਇੰਡੀਜ਼ ਦੇ ਖਿਲਾਫ ਤਿੰਨ ਮੈਚਾਂ ਦੀ ਟੀ 20 ਸੀਰੀਜ਼ ਖੇਡਣੀ ਹੈ ਤੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਰੋਹਿਤ ਇਹ ਵੱਡਾ ਰਿਕਾਰਡ ਆਪਣੇ ਨਾਂ ਕਰ ਲੈਣਗੇ।

PunjabKesari

ਹਿੱਟਮੈਨ ਰੋਹਿਤ ਬਣ ਸਕਦੇ ਹਨ ਟੀ20 ਦੇ ਸਿਕਸਰ ਕਿੰਗ
ਹਿੱਟਮੈਨ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਟੀ 20 ਕ੍ਰਿਕੇਟ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਤੋਂ ਸਿਰਫ ਪੰਜ ਛੱਕੇ ਦੂਰ ਹਨ। ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਛੱਕੇ ਇਸ ਸਮੇਂ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਹੈ। ਗੇਲ ਦੇ ਨਾਂ ਹੁਣ ਤੱਕ ਕੁਲ 105 ਛੱਕੇ ਹਨ। ਉਥੇ ਹੀ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗਪਟਿਲ ਹਨ ਜਿਨ੍ਹਾਂ ਦੇ ਨਾਂ 'ਤੇ 103 ਛੱਕੇ ਹਨ। ਰੋਹਿਤ ਸ਼ਰਮਾ ਨੇ ਹੁਣ ਤੱਕ 94 ਟੀ20 ਮੈਚਾਂ ਦੀ 86 ਪਾਰੀਆਂ 'ਚ ਕੁੱਲ 101 ਛੱਕੇ ਲਾ ਚੁੱਕੇ ਹਨ। ਵੈਸਟਇੰਡੀਜ ਦੇ ਖਿਲਾਫ ਪੰਜ ਛੱਕੇ ਲਾਉਂਦੇ ਹੀ ਉਹ ਕ੍ਰਿਸ ਗੇਲ ਨੂੰ ਪਿੱਛੇ ਛੱਡ ਦੇਣਗੇ ਤੇ ਅੰਤਰਰਾਸ਼ਟਰੀ ਟੀ 20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ। ਕ੍ਰਿਸ ਗੇਲ ਭਾਰਤ ਦੇ ਖਿਲਾਫ ਟੀ 20 ਸੀਰੀਜ ਲਈ ਆਪਣੀ ਟੀਮ ਦਾ ਹਿੱਸਾ ਨਹੀਂ ਹਨ ਇਸ ਵਜ੍ਹਾ ਕਰਕੇ ਰੋਹਿਤ ਲਈ ਇਸ ਰਿਕਾਰਡ ਨੂੰ ਤੋੜਨਾ ਜ਼ਿਆਦਾ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ।

PunjabKesari

300 ਛੱਕੇ ਪੂਰੇ ਕਰਨ ਦੇ ਕਰੀਬ ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਜੇਕਰ ਵੈਸਟਇੰਡੀਜ਼ ਦੇ ਖਿਲਾਫ 6 ਛੱਕੇ ਲਾ ਲੈਂਦੇ ਹਨ ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤੀ ਓਪਨਰ ਬੱਲੇਬਾਜ਼ ਦੇ ਤੌਰ 'ਤੇ 300 ਛੱਕੇ ਲਾਉਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ।


Related News