CWC 2019 : ਰੋਹਿਤ ਨੇ ਪੰਡਯਾ ਤੇ ਧਵਨ ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ (Video)

Monday, May 27, 2019 - 10:40 AM (IST)

CWC 2019 : ਰੋਹਿਤ ਨੇ ਪੰਡਯਾ ਤੇ ਧਵਨ ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ (Video)

ਨਵੀਂ ਦਿੱਲੀ : ਵਿਸ਼ਵ ਕੱਪ 2019 ਭਾਰਤੀ ਟੀਮ ਵਿਸ਼ਵ ਕੱਪ 2019 ਲਈ ਇੰਗਲੈਂਡ ਗਈ ਹੈ। ਇਸ ਦੌਰਾਨ ਆਈ. ਸੀ. ਸੀ. ਨੇ ਖਿਡਾਰੀਆਂ ਤੋਂ ਉਨ੍ਹਾਂ ਦੇ ਟੀਮ ਮੈਂਬਰਾਂ ਦੇ ਹੀ ਰਾਜ਼ ਜਾਣੇ ਹਨ। ਫੋਟੋ ਸੈਸ਼ਨ ਦੇ ਨਾਲ-ਨਾਲ ਆਈ. ਸੀ. ਸੀ. ਨੇ ਖਿਡਾਰੀਆਂ ਲਈ  ਗੇਮਿੰਗ ਜੋਨ ਵੀ ਬਣਾਇਆ ਸੀ। ਇਸ ਤੋਂ ਇਲਾਵਾ ਆਈ. ਸੀ. ਸੀ. ਨੇ ਕਈ ਖਿਡਾਰੀਆਂ ਤੋਂ ਕੁਝ ਸਵਾਲ ਪੁੱਛੇ ਹਨ ਜਿਨ੍ਹਾਂ ਦਾ ਜਵਾਬ ਵੀ ਆਈ. ਸੀ. ਸੀ. ਨੂੰ ਮਿਲਿਆ ਹੈ। ਇਸ ਵਿਚਾਲੇ ਆਈ. ਸੀ. ਸੀ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਰੋਹਿਤ ਸ਼ਰਮਾ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਨ ਅਤੇ ਆਪਣੇ ਟੀਮ ਮੈਂਬਰਾਂ ਬਾਰੇ ਖੁਲਾਸਾ ਕਰ ਰਹੇ ਹਨ।

ਆਈ. ਸੀ. ਸੀ. ਨੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਵਿਚ ਰੋਹਿਤ ਸ਼ਰਮਾ ਦੱਸ ਰਹੇ ਹਨ ਕਿ ਉਸਦੇ ਮੁਤਾਬਕ ਕੌਣ ਸਭ ਤੋਂ ਵੱਧ ਸੈਲਫੀ ਲੈਣਾ ਪਸੰਦ ਕਰਦਾ ਹੈ ਅਤੇ ਕੌਣ ਖਰਾਬ ਡਾਂਸਰ ਹੈ। ਇੱਥੇ ਤੱਕ ਕਿ ਉਸਨੇ ਕਪਤਾਨ ਵਿਰਾਟ ਕੋਹਲੀ ਬਾਰੇ ਵੀ ਦੱਸਿਆ ਹੈ ਕਿ ਉਹ ਜਿਮ ਜਾਣਾ ਪਸੰਦ ਕਰਦੇ ਹਨ। ਸਵਾਲਾਂ ਦਾ ਜਵਾਬ ਦਿੰਦਿਆਂ ਰੋਹਿਤ ਨੇ ਕਿਹਾ ਕਿ ਹਾਰਦਿਕ ਪੰਡਯਾ ਖੁੱਦ ਨੂੰ ਗੂਗਲ ਕਰਦੇ ਰਹਿੰਦੇ ਹਨ ਅਤੇ ਖਰਾਬ ਡਾਂਸਰ ਵੀ ਹਨ। ਉੱਥੇ ਹੀ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਬਾਰੇ ਰੋਹਿਤ ਨੇ ਕਿਹਾ ਕਿ ਉਹ ਖਰਾਬ ਰੂਮਮੇਟ ਹਨ।


Related News