T20 ਕ੍ਰਿਕਟ 'ਚ ਰੋਹਿਤ ਦਾ 21ਵਾਂ ਅਰਧ ਸੈਂਕੜਾ, ਤੋੜਿਆ ਕੋਹਲੀ ਦਾ ਇਹ ਵੱਡਾ ਰਿਕਾਰਡ

02/02/2020 5:55:53 PM

ਸਪੋਰਸਟ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ 'ਤੇ ਖੇਡਿਆ ਗਿਆ, ਜਿੱਥੇ ਰੋਹਿਤ ਅਤੇ ਰਾਹੁਲ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਇਹ ਮੁਕਾਬਲਾ 7 ਦੌੜਾਂ ਦੇ ਫਰਕ ਨਾਲ ਜਿੱਤ ਕੇ ਟੀ-20 ਸੀਰੀਜ਼ 5-0 ਨਾਲ ਕਨੀਲ ਸਵੀਪ ਕਰ ਦਿੱਤੀ। ਇਸ ਸੀਰੀਜ਼ ਦੇ ਆਖਰੀ ਟੀ-20 ਮੈਚ 'ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ। ਇਸ ਮੈਚ 'ਚ ਰੋਹਿਤ ਨੇ 60 ਦੌੜਾਂ ਦੀ ਸ਼ਾਨਦਾਰ ਕਪਤਾਨੀ ਪਾਰੀ ਖੇਡੀ ਅਤੇ ਖੱਬੇ ਪੈਰ ਦੀਆਂ ਮਾਸਪੇਸ਼ੀਆਂ 'ਚ ਤਣਾਅ ਆ ਜਾਣ ਕਰਕੇ ਬਾਅਦ 'ਚ ਉਹ 60 ਦੌੜਾਂ ਬਣਾ ਕੇ ਰੀਟਾਇਰਡ ਹਰਟ ਹੋ ਗਏ ਅਤੇ ਮੈਦਾਨ ਤੋਂ ਬਾਹਰ ਚੱਲੇ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸ਼ਾਨਦਾਰ ਪਾਰੀ ਦੇ ਨਾਲ ਇਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ।

PunjabKesari

ਰੋਹਿਤ ਨੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 21ਵਾਂ ਅਰਧ ਸੈਂਕੜਾ
ਨਿਊਜ਼ੀਲੈਂਡ ਖਿਲਾਫ ਆਖਰੀ ਟੀ-20 ਮੁਕਾਬਲੇ 'ਚ ਰੋਹਿਤ ਸ਼ਰਮਾ ਨੇ 35 ਗੇਂਦਾਂ 'ਚ ਤਿੰਨ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਪਾਰੀ ਦੀ ਬਦੌਲਤ ਰੋਹਿਤ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 21ਵਾਂ ਅਰਧ ਸੈਂਕੜਾ ਲਾਉਣ 'ਚ ਸਫਲ ਰਹੇ। ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ 50+ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਅੰਤਰਰਾਸ਼ਟਰੀ ਟੀ-20 'ਚ ਵਿਰਾਟ ਕੋਹਲੀ ਨੇ 24 ਵਾਰ 50 ਜਾਂ ਉਸ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ ਸੀ ਪਰ ਰੋਹਿਤ ਨੇ 25ਵੀਂ ਵਾਰ ਇਹ ਇਹ ਉਪਲਬੱਧੀ ਹਾਸਲ ਕੀਤੀ ਹੈ। ਰੋਹਿਤ ਸ਼ਰਮਾ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ 21 ਅਰਧ ਸੈਂਕੜੇ ਅਤੇ 4 ਸੈਂਕੜੇ ਲੱਗਾ ਚੁੱਕਾ ਹੈ। 

PunjabKesariਟੀ- 20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ 50+ 
25 - ਰੋਹਿਤ ਸ਼ਰਮਾ
24 - ਵਿਰਾਟ ਕੋਹਲੀ
17 - ਮਾਰਟਿਨ ਗੁਪਟਿਲ/ ਪਾਲ ਸਟਰਲਿੰਗ
16 - ਡੇਵਿਡ ਵਾਰਨਰPunjabKesari

 


Related News