ਰੋਹਿਤ-ਰਾਹੁਲ ਦੀ ਜੋੜੀ ਨੇ ਤੋੜਿਆ ਗੰਭੀਰ-ਸਹਿਵਾਗ ਦਾ ਇਹ ਵੱਡਾ ਰਿਕਾਰਡ
Wednesday, Nov 03, 2021 - 11:28 PM (IST)
ਦੁਬਈ- ਟੀ-20 ਵਿਸ਼ਵ ਕੱਪ ਵਿਚ ਭਾਰਤ ਤੇ ਅਫਗਾਨਿਸਤਾਨ ਦੇ ਵਿਚਾਲੇ ਆਬੂ ਧਾਬੀ ਦੇ ਮੈਦਾਨ 'ਤੇ ਮੈਚ ਖੇਡਿਆ ਗਿਆ। ਇਸ ਮੈਚ ਵਿਚ ਇਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਟਾਸ ਹਾਰ ਗਾਏ ਤੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦੇ ਲਈ ਸੱਦਾ ਦਿੱਤਾ। ਇਸ ਮੈਚ ਵਿਚ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ੀ ਜੋੜੀ ਨੇ ਨਿਰਾਸ਼ ਨਹੀਂ ਕੀਤਾ ਤੇ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦੇ ਵਿਰੁੱਧ ਖੂਬ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਤੇ ਰਾਹੁਲ ਨੇ ਅਫਗਾਨਿਸਤਾਨ ਵਿਰੁੱਧ ਪਹਿਲੇ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੇ ਨਾਲ ਹੀ ਦੋਵਾਂ ਨੇ ਆਪਣੇ ਨਾਂ ਕਈ ਰਿਕਾਰਡ ਬਣਾ ਲਏ ਹਨ। ਰੋਹਿਤ ਤੇ ਰਾਹੁਲ ਦੇ ਵਿਚ ਪਹਿਲੇ ਵਿਕਟ ਦੇ ਲਈ 140 ਦੌੜਾਂ ਦੀ ਸਾਂਝੇਦਾਰੀ ਹੋਈ।
ਇਹ ਖ਼ਬਰ ਪੜ੍ਹੋ- ਰੋਹਿਤ ਸ਼ਰਮਾ ਨੇ ਲਗਾਇਆ 23ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ
ਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਲਈ 100 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ
ਗੰਭੀਰ/ਸਹਿਵਾਗ ਬਨਾਮ ਇੰਗਲੈਂਡ
ਰੋਹਿਤ/ਕੋਹਲੀ ਬਨਾਮ ਵੈਸਟਇੰਡੀਜ਼
ਰੋਹਿਤ/ਕੋਹਲੀ ਬਨਾਮ ਬੰਗਲਾਦੇਸ਼
ਰੋਹਿਤ/ਰਾਹੁਲ ਬਨਾਮ ਅਫਗਾਨਿਸਤਾਨ
ਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਲਈ ਟਾਪ ਸਾਂਝੇਦਾਰੀ
140 ਰੋਹਿਤ- ਰਾਹੁਲ ਬਨਾਮ ਅਫਗਾਨਿਸਤਾਨ, ਆਬੂ ਧਾਬੀ 2021
136 ਸਹਿਵਾਗ- ਗੰਭੀਰ ਬਨਾਮ ਇੰਗਲੈਂਡ, ਡਰਬਨ 2007
106 ਰੋਹਿਤ- ਕੋਹਲੀ ਬਨਾਮ ਵੈਸਟਇੰਡੀਜ਼, ਮੀਰਪੁਰ 2014
100 ਰੋਹਿਤ- ਕੋਹਲੀ ਬਨਾਮ ਬੰਗਲਾਦੇਸ਼, ਮੀਰਪੁਰ 2014
ਦੇਸ਼ ਤੋਂ ਬਾਹਰ ਟੀ-20 ਵਿਚ ਭਾਰਤ ਦੇ ਲਈ ਟਾਪ ਸਾਂਝੇਦਾਰੀ
160- ਡਬਲਿਨ ਵਿਚ ਰੋਹਿਤ-ਧਵਨ
140- ਆਬੂ ਧਾਬੀ ਵਿਚ ਰੋਹਿਤ-ਰਾਹੁਲ
136- ਸਹਿਵਾਗ-ਗੰਭੀਰ, ਡਰਬਨ 'ਚ
134- ਕੋਹਲੀ-ਰੈਨਾ, ਐਡੀਲੇਡ 'ਚ
123- ਮਾਨਚੈਸਟਰ ਵਿਚ ਰੋਹਿਤ-ਰਾਹੁਲ
ਇਹ ਖ਼ਬਰ ਪੜ੍ਹੋ- T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ
ਟੀ-20 ਵਿਚ ਸਭ ਤੋਂ ਜ਼ਿਆਦਾ ਸੈਂਕੜੇ ਵਾਲੀ ਸਾਂਝੇਦਾਰੀ
5- ਬਾਬਰ ਆਜ਼ਮ/ਮੁਹੰਮਦ ਰਿਜ਼ਵਾਨ
4- ਸਿਖਰ ਧਵਨ/ ਰੋਹਿਤ ਸ਼ਰਮਾ
4- ਮਾਰਟਿਨ ਗੁਪਟਿਲ/ਕੇਨ ਵਿਲੀਅਮਸਨ
4- ਕੇ. ਐੱਲ. ਰਾਹੁਲ/ਰੋਹਿਤ ਸ਼ਰਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।