ਕੋਹਲੀ ਤੋਂ ਬਿਹਤਰ ਟੈਸਟ ਕਪਤਾਨ ਬਣ ਸਕਦੇ ਹਨ ਰੋਹਿਤ, ਕਪਤਾਨੀ ਸਹੀ ਹੱਥ ''ਚ : ਵਸੀਮ ਜਾਫਰ

Wednesday, Mar 16, 2022 - 04:17 PM (IST)

ਕੋਹਲੀ ਤੋਂ ਬਿਹਤਰ ਟੈਸਟ ਕਪਤਾਨ ਬਣ ਸਕਦੇ ਹਨ ਰੋਹਿਤ, ਕਪਤਾਨੀ ਸਹੀ ਹੱਥ ''ਚ : ਵਸੀਮ ਜਾਫਰ

ਸਪੋਰਟਸ ਡੈਸਕ- ਰੋਹਿਤ ਸ਼ਰਮਾ ਨੇ ਯਕੀਨੀ ਤੌਰ 'ਤੇ ਕੌਮਾਂਤਰੀ ਕ੍ਰਿਕਟ 'ਚ ਆਪਣੇ ਕਪਤਾਨੀ ਦੇ ਕਾਰਜਕਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਤਜਰਬੇਕਾਰ ਸਲਾਮੀ ਬੱਲੇਬਾਜ਼ ਨੇ ਸਾਰੇ ਫਾਰਮੈਟਾਂ ਦੇ 14 ਮੈਚਾਂ 'ਚ ਭਾਰਤ ਦੀ ਅਗਵਾਈ ਕੀਤੀ ਹੈ ਤੇ ਹਰ ਵਾਰ ਜਿੱਤ ਹਾਸਲ ਕੀਤੀ ਹੈ। ਸ਼੍ਰੀਲੰਕਾ ਦੇ ਖ਼ਿਲਾਫ਼ ਹਾਲ ਹੀ 'ਚ ਖ਼ਤਮ ਹੋਈ ਦੋ ਮੈਚਾਂ ਦੀ ਟੈਸਟ ਸੀਰੀਜ਼ ਨੇ ਸਭ ਤੋਂ ਲੰਬੇ ਫਾਰਮੈਟ 'ਚ ਰੋਹਿਤ ਦੀ ਪਹਿਲੀ ਅਗਵਾਈ ਦੇ ਕੰਮ ਨੂੰ ਸਫਲ ਸਾਬਤ ਕੀਤਾ ਹੈ। ਹੁਣ ਸਾਬਕਾ ਭਾਰਤੀ ਕ੍ਰਿਕਟ ਵਸੀਮ ਜਾਫਰ ਨੇ ਕਿਹਾ ਕਿ ਰੋਹਿਤ ਸ਼ਰਮਾ ਵਿਰਾਟ ਕੋਹਲੀ ਤੋਂ ਬਿਹਤਰ ਟੈਸਟ ਕਪਤਾਨ ਬਣ ਸਕਦੇ ਹਨ।

ਇਹ ਵੀ ਪੜ੍ਹੋ : ਭਾਰਤ ਕਰੇਗਾ FIDE ਸ਼ਤਰੰਜ ਓਲੰਪੀਆਡ 2022 ਦੀ ਮੇਜ਼ਬਾਨੀ

ਸ਼੍ਰੀਲੰਕਾ 'ਤੇ ਭਾਰਤ ਦੀ ਸੀਰੀਜ਼ 'ਤੇ ਜਿੱਤ ਦੇ ਬਾਅਦ ਜਾਫਰ ਨੇ ਕਿਹਾ ਕਿ ਰੋਹਿਤ ਸ਼ਰਮਾ ਵਿਰਾਟ ਕੋਹਲੀ ਤੋਂ ਬਿਹਤਰ ਟੈਸਟ ਕਪਤਾਨ ਬਣ ਸਕਦੇ ਹਨ। ਪਤਾ ਨਹੀਂ ਉਹ ਕਿੰਨੇ ਟੈਸਟ 'ਚ ਕਪਤਾਨੀ ਕਰਨਗੇ, ਪਰ ਮੈਨੂੰ ਲਗਦਾ ਹੈ ਕਿ ਉਹ ਸਰਵਸ੍ਰੇਸ਼ਠ ਕਪਤਾਨਾਂ 'ਚੋਂ ਇਕ ਹਨ ਤੇ ਅਸੀਂ ਇਸ ਦਾ ਨਤੀਜਾ ਦੇਖ ਰਹੇ ਹਾਂ ਕਿ ਉਨ੍ਹਾਂ ਨੇ ਹਰੇਕ ਸੀਰੀਜ਼ ਨੂੰ ਕਿਵੇਂ ਵ੍ਹਾਈਟ ਵਾਸ਼ ਕੀਤਾ ਹੈ। ਅਜਿਹਾ ਲਗਦਾ ਹੈ ਕਿ ਕਪਤਾਨੀ ਸਹੀ ਕਪਤਾਨ ਦੇ ਹੱਥ 'ਚ ਆ ਗਈ ਹੈ।

ਇਹ ਵੀ ਪੜ੍ਹੋ : ਆਲ ਇੰਗਲੈਂਡ ਚੈਂਪੀਅਨਸ਼ਿਪ : ਸਿੰਧੂ, ਲਕਸ਼ੈ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਖ਼ਿਤਾਬ ਦਾ ਸੋਕਾ ਖ਼ਤਮ ਕਰਨ 'ਤੇ

ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਕੋਹਲੀ ਨੇ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਦੇ ਤੌਰ 'ਤੇ ਆਪਣਾ ਕਾਰਜਕਾਲ ਸਮਾਪਤ ਕੀਤਾ। ਉਨ੍ਹਾਂ ਨੇ 68 ਮੈਚਾਂ 'ਚ ਕਪਤਾਨੀ ਕਰਦੇ ਹੋਏ 40 'ਚ ਜਿੱਤ ਦਿਵਾਈ। ਰੋਹਿਤ ਦੇ ਅਗਲੇ ਮਹੀਨੇ 35 ਸਾਲ ਦੇ ਹੋਣ ਦੇ ਨਾਲ ਉਨ੍ਹਾਂ ਦੇ ਕੋਹਲੀ ਤੋਂ ਅੱਗੇ ਨਿਕਲਣ ਜਾਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਉਨ੍ਹਾਂ ਕੋਲ ਅਜੇ ਵੀ ਭਾਰਤ ਨੂੰ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਖਿਤਾਬ ਦਿਵਾਉਣ ਦਾ ਮੌਕਾ ਹੈ ਜੋ ਕੋਹਲੀ ਆਪਣੇ ਕਾਰਜਕਾਲ 'ਚ ਨਹੀਂ ਕਰ ਸਕੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News