ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ 'ਚ ਰੋਹਿਤ ਬਣਾ ਸਕਦਾ ਹੈ ਇਹ 3 ਵੱਡੇ ਰਿਕਾਰਡ

01/12/2020 3:56:55 PM

ਸਪੋਰਟਸ ਡੈਸਕ— ਸ਼੍ਰੀਲੰਕਾ ਤੋਂ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੁਣ ਭਾਰਤੀ ਦੌਰੇ 'ਤੇ ਆਉਣ ਵਾਲੀ ਆਸਟਰੇਲੀਆਈ ਟੀਮ ਦੇ ਨਾਲ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੀਰੀਜ਼ ਦੀ ਸ਼ੁਰੂਆਤ 14 ਜਨਵਰੀ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਹੋਵੇਗੀ ਅਤੇ ਇਸ ਦੇ ਲਈ ਭਾਰਤੀ ਟੀਮ ਦਾ ਐਲਾਨ ਵੀ ਹੋ ਚੁੱਕਿਆ ਹੈ। ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਆਰਾਮ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ ਲਈ ਟੀਮ 'ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਨਾਲ ਰੋਹਿਤ ਆਸਟਰੇਲੀਆ ਖਿਲਾਫ ਇਸ ਵਨ-ਡੇ 'ਚ ਤਿੰਨ ਖਾਸ ਰਿਕਾਰਡ ਬਣਾ ਸਕਦੇ ਹਨ।PunjabKesari
ਵਨ-ਡੇ ਕ੍ਰਿਕਟ 'ਚ ਸਭ ਤੋਂ ਤੇਜ਼ 9000 ਦੌੜਾਂ
ਰੋਹਿਤ ਸ਼ਰਮਾ ਦਾ ਵਨ-ਡੇ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ, ਉਹ ਹੁਣ ਤੱਕ 214 ਵਨ-ਡੇ ਮੈਚਾਂ 'ਚ ਕੁਲ 8944 ਦੌੜਾਂ ਪੂਰੀਆਂ ਕਰ ਚੁੱਕੇ ਹਨ। ਉਹ 9000 ਦੌੜਾਂ ਪੂਰੀਆਂ ਕਰਨ ਤੋਂਂ ਸਿਰਫ਼ 56 ਦੌੜਾਂ ਹੀ ਦੂਰ ਹੈ । ਇਸ ਰਿਕਾਰਡ ਦੇ ਨਾਲ ਹੀ ਉਹ ਵਨ-ਡੇ ਕ੍ਰਿਕਟ 'ਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਹੁਣ ਤਕ ਇਹ ਰਿਕਾਰਡ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਹੈ, ਜਿਨ੍ਹਾਂ ਨੇ 194 ਪਾਰੀਆਂ 'ਚ 9000 ਦੌੜਾਂ ਪੂਰੀਆਂ ਕੀਤੀਆਂ ਸਨ।PunjabKesari

ਸਭ ਤੋਂ ਤੇਜ਼ 30 ਸੈਂਕੜੇ ਪੂਰਾ ਕਰਨ ਵਾਲੇ ਦੂਜੇ ਬੱਲੇਬਾਜ਼
ਰੋਹਿਤ ਸ਼ਰਮਾ ਨੇ ਵਨ-ਡੇ ਕ੍ਰਿਕਟ 'ਚ ਹੁਣ ਤੱਕ 28 ਸੈਂਕੜੇ ਲਗਾਏ ਹਨ। ਜੇਕਰ ਉਹ ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ 'ਚ ਆਪਣੇ 30 ਸੈਂਕੜੇ ਪੂਰੇ ਕਰ ਲੈਂਦੇ ਹਨ ਤਾਂ ਉਹ ਵਨ ਡੇ 'ਚ ਸਭ ਤੋਂ ਤੇਜ਼ 30 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਜਾਣਗੇ। ਵਨ-ਡੇ ਕ੍ਰਿਕਟ ਚ ਹੁਣ ਤਕ ਸਿਰਫ ਤਿੰਨ ਬੱਲੇਬਾਜ ਹੀ 30 ਜਾਂ ਉਸ ਤੋਂ ਜ਼ਿਆਦਾ ਸੈਂਕੜੇ ਬਣਾ ਸਕੇ ਹਨ। ਜਿਸ 'ਚ ਪਹਿਲਾ ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ (49 ਸੈਂਕੜੇ), ਭਾਰਤੀ ਕਪਤਾਨ ਵਿਰਾਟ ਕੋਹਲੀ (43 ਸੈਂਕੜੇ) ਅਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (30 ਸੈਂਕੜੇ) ਦਾ ਨਾਮ ਸ਼ਾਮਲ ਹੈ। ਰੋਹਿਤ ਤੋਂ ਪਹਿਲਾਂ ਸਿਰਫ ਵਿਰਾਟ ਕੋਹਲੀ ਦਾ ਨਾਂ ਆਉਂਦਾ ਹੈ। ਜਿਨ੍ਹਾਂ ਨੇ 195 ਪਾਰੀਆਂ 'ਚ 30 ਸੈਂਕੜੇ ਪੂਰੇ ਕੀਤੇ ਸਨ। ਉਥੇ ਹੀ ਰੋਹਿਤ ਵਲੋਂ ਇਹ ਰਿਕਾਰਡ ਬਣਾਉਂਦੇ ਹੀ ਸਚਿਨ ਅਤੇ ਪੋਂਟਿੰਗ ਨੂੰ ਪਿੱਛੇ ਹੋ ਜਾਣਗੇ।PunjabKesari
ਕਿਸੇ ਵੀ ਇਕ ਟੀਮ ਖਿਲਾਫ 100 ਛੱਕੇ ਲਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼
ਰੋਹਿਤ ਸ਼ਰਮਾ ਨੇ ਅਜੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਸਟਰੇਲੀਆ ਖਿਲਾਫ 93 ਛੱਕੇ ਲੱਗਾ ਚੁੱਕਾ ਹੈ। ਹੁਣ ਅਜਿਹੇ 'ਚ ਜੇਕਰ ਉਹ ਆਸਟਰੇਲੀਆਈ ਸੀਰੀਜ਼ 'ਚ ਇਸ ਅੰਕੜੇ ਨੂੰ 100 ਜਾਂ ਉਸ ਦੇ ਪਾਰ ਪਹੁੰਚਾਉਂਦੇ ਹਨ, ਤਾਂ ਉਹ ਕਿਸੇ ਵੀ ਇਕ ਵਿਰੋਧੀ ਟੀਮ ਦੇ ਖਿਲਾਫ 100 ਛੱਕੇ ਮਾਰਨ ਵਾਲੇ ਭਾਰਤ ਦੇ ਇਕਲੌਤੇ ਬੱਲੇਬਾਜ਼ ਬਣ ਜਾਣਗੇ। ਇਹੀ ਨਹੀਂ ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਵੀ ਬਣ ਜਾਣਗੇ। ਰੋਹਿਤ ਸ਼ਰਮਾ ਵਲੋਂ ਪਹਿਲਾਂ ਇਹ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ, ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਇੰਗਲੈਂਡ ਦੇ ਖਿਲਾਫ 130 ਛੱਕੇ ਲਗਾਏ ਹਨ।PunjabKesari


Related News