ਪੰਤ ਵੱਲੋਂ ਲੰਬਾ ਛੱਕਾ ਮਾਰਨ ਦਾ ਚੈਲੰਜ ਮਿਲਣ ’ਤੇ ਭੜਕਿਆ ਰੋਹਿਤ, ਗਾਲ ਕੱਢ ਦਿੱਤਾ ਜਵਾਬ (Video)

Thursday, Apr 02, 2020 - 05:01 PM (IST)

ਪੰਤ ਵੱਲੋਂ ਲੰਬਾ ਛੱਕਾ ਮਾਰਨ ਦਾ ਚੈਲੰਜ ਮਿਲਣ ’ਤੇ ਭੜਕਿਆ ਰੋਹਿਤ, ਗਾਲ ਕੱਢ ਦਿੱਤਾ ਜਵਾਬ (Video)

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਲੱਗਭਗ ਸਾਰੇ ਦੇਸ਼ਾਂ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਕੋਵਿਡ-19 ਇਨਫੈਕਟਡ ਨੇ ਖੇਡ ਜਗਤ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਖਤਰਨਾਕ ਵਾਇਰਸ ਦੀ ਵਜ੍ਹਾ ਨਾਲ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਖੇਡੇ ਜਾਣ ਵਾਲੇ ਹਜ਼ਾਰਾਂ ਖੇਡ ਪ੍ਰਤੀਯੋਗਿਤਾਵਾਂ ਨੂੰ ਰੱਦ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਦੀ ਵਜ੍ਹਾ ਤੋਂ ਟੋਕੀਓ ਓਲੰਪਿਕ ਦਾ ਮੁਲਤਵੀ ਹੋਣਾ ਸਭ ਤੋਂ ਵੱਡਾ ਝਟਕਾ ਹੈ। ਇਸ ਤੋਂ ਇਲਾਵਾ ਕ੍ਰਿਕਟ ਵਿਚ ਆਈ. ਪੀ. ਐੱਲ. ’ਤੇ ਵੀ ਮੁਲਤਵੀ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਲਾਕਡਾਊਨ ਕਾਰਨ ਘਰਾਂ ਵਿਚ ਹੀ ਸਮਾਂ ਬਿਤਾ ਰਹੇ ਹਨ ਖਿਡਾਰੀ
PunjabKesari
ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਨੇ 14 ਅਪ੍ਰੈਲ ਤਕ ਲਾਕਡਾਊਨ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਲੋਕ ਆਪਣੇ-ਆਪਣੇ ਘਰਾਂ ਵਿਚ ਹੀ ਸਮਾਂ ਬਿਤਾ ਰਹੇ ਹਨ। ਇਸ ਤੋਂ ਇਲਾਵਾ ਖਿਡਾਰੀ ਆਪਣੇ-ਆਪਣੇ ਘਰ ਵਿਚ ਰਹਿ ਕੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨਾਲ ਲਾਈਵ ਚੈਟ ਵੀ ਕਰ ਰਹੇ ਹਨ। ਇਸੇ ਦੌਰਾਨ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰੋਹਿਤ ਸ਼ਰਮਾ ਲਾਈਵ ਵੀਡੀਓ ਚੈਟ ਕਰ ਰਹੇ ਸੀ।

ਰਿਸ਼ਭ ’ਤੇ ਭੜਕੇ ਰੋਹਿਤ

ਬੁਮਰਾਹ ਨੇ ਰੋਹਿਤ ਨੂੰ ਦੱਸਿਆ ਕਿ ਰਿਸ਼ਭ ਪੰਤ ਨੇ ਉਸ ਨੂੰ ਸਭ ਤੋਂ ਵੱਡਾ ਛੱਕਾ ਮਾਰਨ ਦਾ ਚੈਲੰਜ ਦਿੱਤਾ ਹੈ। ਜਸਪ੍ਰੀਤ ਬੁਮਰਾਹ ਦੇ ਮੁੰਹ ’ਚੋਂ ਰਿਸ਼ਭ ਪੰਤ ਦੀ ਗੱਲ ਸੁਣ ਕੇ ਰੋਹਿਤ ਸ਼ਰਮਾ ਨੇ ਪੰਤ ਦੀ ਕਲਾਸ ਲਗਾ ਦਿੱਤੀ। ਰੋਹਿਤ ਨੇ ਕਿਹਾ, ‘‘ਸਾਲਾ ਇਕ ਸਾਲ ਹੋਇਆ ਨਹੀਂ ਉਸ ਨੂੰ ਕ੍ਰਿਕਟ ਖੇਡਦੇ ਹੋਏ, ਛੱਕੇ ਦਾ ਚੈਲੰਜ ਦੇ ਰਿਹਾ ਹੈ।’’ ਬੁਮਰਾਹ ਰੋਹਿਤ ਸ਼ਰਮਾ ਵਿਚਾਲੇ ਇਸ ਲਾਈਵ ਵੀਡੀਓ ਚੈਟ ਦੀ ਇਕ ਕਲਿਪ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਸ ਹੋ ਰਹੀ ਹੈ।

 


author

Ranjit

Content Editor

Related News