28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਭਾਰਤੀ ਕ੍ਰਿਕਟ ਟੀਮ ਦੇ ਧਾਕੜਾਂ ਦੇ ਰਿਕਾਰਡ
Tuesday, Aug 23, 2022 - 04:22 PM (IST)
ਨਵੀਂ ਦਿੱਲੀ- ਭਾਰਤ ਤੇ ਪਾਕਿਸਤਾਨ ਦਰਮਿਆਨ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਦਰਸ਼ਕਾਂ 'ਚ ਰੋਮਾਂਚ ਸਿਖਰਾਂ 'ਤੇ ਹੁੰਦਾ ਹੈ। ਭਾਵੇਂ ਦਰਸ਼ਕ ਭਾਰਤ ਦੇ ਹੋਣ ਜਾਂ ਪਾਕਿਸਤਾਨ ਦੇ। ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਰੋਮਾਂਚ ਇਕ ਵਾਰ ਮੁੜ ਵੇਖਣ ਨੂੰ ਮਿਲੇਗਾ ਕਿਉਂਕਿ ਏਸ਼ੀਆ ਕੱਪ 2022 'ਚ 28 ਅਗਸਤ ਨੂੰ ਐਤਵਾਰ ਵਾਲੇ ਦਿਨ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਪਾਏ ਗਏ ਕੋਵਿਡ-19 ਪਾਜ਼ੇਟਿਵ : ਰਿਪੋਰਟ
ਏਸ਼ੀਆ ਕੱਪ ਦੇ ਪਿਛਲੇ ਸੀਜ਼ਨਾਂ 'ਚ ਟੀਮ ਇੰਡੀਆ ਦਾ ਪਲੜਾ ਰਿਹਾ ਹੈ ਭਾਰੀ
ਇਸ ਟੂਰਨਾਮੈਂਟ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ 14 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਇਕ ਮੈਚ ਬਿਨਾਂ ਕਿਸੇ ਨਤੀਜੇ ਦੇ ਖਤਮ ਹੋਇਆ, ਪਰ ਬਾਕੀ ਬਚੇ 13 ਮੈਚਾਂ 'ਚੋਂ ਭਾਰਤ ਨੇ 8 ਵਾਰ ਜਿੱਤ ਦਰਜ ਕੀਤੀ ਜਦਕਿ ਪਾਕਿਸਤਾਨ 5 ਮੈਚ ਜਿੱਤਣ 'ਚ ਸਫਲ ਰਿਹਾ। ਏਸ਼ੀਆ ਕੱਪ 2022 ਵਿੱਚ ਭਾਰਤ-ਪਾਕਿਸਤਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਜਾ ਰਹੇ ਹਨ ਅਤੇ ਦੋਵਾਂ ਟੀਮਾਂ ਵਿਚਾਲੇ ਇਹ 15ਵੀਂ ਵਾਰ ਹੋਵੇਗਾ।
ਇਹ ਵੀ ਪੜ੍ਹੋ : FTX Crypto Chess Cup : ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਪ੍ਰਗਿਆਨੰਦਾ ਬਣੇ ਉਪਜੇਤੂ
ਰੋਹਿਤ ਏਸ਼ੀਆ ਕੱਪ 'ਚ ਪਾਕਿ ਖ਼ਿਲਾਫ਼ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ, ਕੋਹਲੀ ਇਸ ਸਥਾਨ 'ਤੇ
ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਰੋਹਿਤ ਸ਼ਰਮਾ ਪਿਛਲੇ ਮੈਚ 'ਚ ਜ਼ੀਰੋ 'ਤੇ ਆਊਟ ਹੋ ਗਏ ਸਨ। ਰੋਹਿਤ ਸ਼ਰਮਾ ਨੇ ਇਸ ਟੀਮ ਖਿਲਾਫ ਹੁਣ ਤੱਕ ਕੁੱਲ 367 ਦੌੜਾਂ ਬਣਾਈਆਂ ਹਨ ਜਦਕਿ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ 255 ਦੌੜਾਂ ਬਣਾਈਆਂ ਹਨ ਅਤੇ ਉਹ ਚੌਥੇ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।