ਰੋਹਿਤ ਤੇ ਡੀ ਕੌਕ ਹੀ ਕਰਨਗੇ ਮੁੰਬਈ ਲਈ ਓਪਨਿੰਗ

Friday, Sep 18, 2020 - 02:20 AM (IST)

ਰੋਹਿਤ ਤੇ ਡੀ ਕੌਕ ਹੀ ਕਰਨਗੇ ਮੁੰਬਈ ਲਈ ਓਪਨਿੰਗ

ਆਬੂ ਧਾਬੀ – ਸਾਬਕਾ ਜੇਤੂ ਮੁੰਬਈ ਇੰਡੀਅਨਜ਼ ਦੇ ਕੋਚ ਮਹੇਲਾ ਜੈਵਰਧਨੇ ਨੇ ਵੀਰਵਾਰ ਨੂੰ ਪੁਸ਼ਟੀ ਕਰ ਦਿੱਤੀ ਹੈ ਕਿ ਟੀਮ ਦਾ ਕਪਤਾਨ ਰੋਹਿਤ ਸ਼ਰਮਾ ਤੇ ਕਵਿੰਟਨ ਡੀ ਕੌਕ ਹੀ ਆਈ. ਪੀ. ਐੱਲ.-13 ਵਿਚ ਵੀ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਮੁੰਬਈ ਦੀ ਟੀਮ ਵਿਚ ਆਸਟਰੇਲੀਆ ਦਾ ਕ੍ਰਿਸ ਲਿਨ ਵੀ ਹੈ ਪਰ ਮਹੇਲਾ ਦਾ ਮੰਨਣਾ ਹੈ ਕਿ ਇਹ ਜੋੜੀ ਤੋੜਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦੋਵਾਂ ਦਾ ਇਕੱਠੇ ਰਿਕਾਰਡ ਜ਼ਬਰਦਸਤ ਹੈ।

ਮਹੇਲਾ ਨੇ ਕਿਹਾ,''ਲਿਨ ਦੀ ਮੌਜੂਦਗੀ ਨਾਲ ਟੀਮ ਨੂੰ ਮਜ਼ਬੂਤੀ ਮਿਲੇਗੀ ਪਰ ਰੋਹਿਤ ਤੇ ਡੀ ਕੌਕ ਦੀ ਜੋੜੀ ਨੇ ਪਿਛਲੇ ਸੈਸ਼ਨ ਵਿਚ ਸਾਡੇ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਦੋਵਾਂ ਦਾ ਤਾਲਮੇਲ ਵੀ ਜ਼ਬਰਦਸਤ ਹੈ ਤੇ ਦੋਵੇਂ ਹੀ ਬੱਲੇਬਾਜ਼ ਕਾਫੀ ਤਜਰਬੇਕਾਰ ਹਨ। ਦੋਵੇਂ ਚੰਗੇ ਲੀਡਰ ਵੀ ਹਨ ਤੇ ਸਾਨੂੰ ਉਸ ਚੀਜ਼ ਨੂੰ ਜੋੜਨ ਦੀ ਕੋਈ ਲੋੜ ਨਹੀਂ, ਜਿਹੜੀ ਟੁੱਟੀ ਹੀ ਨਹੀਂ ਹੈ।''


author

Inder Prajapati

Content Editor

Related News