2019 ''ਚ ਟੈਸਟ ਓਪਨਿੰਗ ''ਤੇ ਰੋਹਿਤ ਦਾ ਵੱਡਾ ਬਿਆਨ, ਇਹ ਮੇਰਾ ਆਖ਼ਰੀ ਮੌਕਾ ਸੀ

09/05/2021 2:18:10 PM

ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਜਾਣਦੇ ਹਨ ਕਿ 2019 ’ਚ ਟੈਸਟ ਮੈਚਾਂ ’ਚ ਓਪਨਿੰਗ ਕਰਨ ਦਾ ਫ਼ੈਸਲਾ ਖੇਡ ਦੇ ਸਭ ਤੋਂ ਲੰਬੇ ਫਾਰਮੈਟ ’ਚ ਆਪਣੀ ਸਮਰੱਥਾ ਸਾਬਿਤ ਕਰਨ ਦਾ ਉਨ੍ਹਾਂ ਦੇ ਕੋਲ ‘ਆਖਰੀ ਮੌਕਾ’ ਸੀ। ਰੋਹਿਤ ਨੇ ਸ਼ਨੀਵਾਰ ਨੂੰ ਆਪਣੀ ਪਹਿਲਾਂ ਵਿਦੇਸ਼ੀ ਟੈਸਟ ਸੈਕੜਾ ਬਣਾਇਆ ਤੇ ਭਾਰਤ ਨੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ 3 ਵਿਕਟਾਂ ਗੁਆ ਕੇ 279 ਦੌੜਾਂ ਬਣਾਈਆਂ ਤੇ 171 ਦੌੜਾਂ ਦੇ ਵਾਧਾ ਵੀ ਹਾਸਿਲ ਕੀਤਾ।

ਤੀਜੇ ਦਿਨ ਖੇਡ ਤੋਂ ਬਾਅਦ ਰੋਹਿਤ ਸ਼ਰਮਾ ਨੇ ਵਰਚੂਅਲ ਪ੍ਰੈੱਸ ਕਾਨਫਰੰਸ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ, ‘ਮੇਰੇ ਦਿਮਾਗ ’ਚ ਕਿਤੇ ਇਹ ਚੱਲ ਰਿਹਾ ਸੀ ਤੇ ਮੈਨੂੰ ਪਤਾ ਸੀ ਕਿ ਇਹ ਮੇਰੇ ਲਈ ਵੀ ਆਖਰੀ ਮੌਕਾ ਸੀ। ਬੱਲੇਬਾਜ਼ੀ ’ਚ ਇਕ ਹੋਰ ਸਥਾਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਬੈਟਿੰਗ ’ਚ ਓਪਨਿੰਗ ਕਰਨ ਦਾ ਮੌਕਾ ਆਇਆ ਤਾਂ ਮੈਨੂੰ ਇਸ ਦਾ ਪਤਾ ਲੱਗ ਗਿਆ ਸੀ, ਕਿਉਂਕਿ ਮੈਨੇਜਮੈਂਟ ਦੇ ਅੰਦਰ ਕਿਸੇ ਸਮੇਂ ਮੇਰੇ ਦੁਆਰਾ ਪਾਰੀ ਦੀ ਸ਼ੁਰੂਆਤ ਕਰਨ ਦੀ ਗੱਲ ਚੱਲ ਰਹੀ ਸੀ।’

ਉਨ੍ਹਾਂ ਨੇ ਅੱਗੇ ਕਿਹਾ, ‘ਇਸ ਲਈ ਮਾਨਸਿਕ ਰੂਪ ਨਾਲ ਮੈਂ ਉਸ ਚੁਣੌਤੀ ਨੂੰ ਲੈਣ ਲਈ ਤਿਆਰ ਸੀ, ਇਹ ਦੇਖਣ ਲਈ ਕਿ ਕੀ ਮੈਂ ਟਾਪ ਆਰਡਰ ’ਚ ਚੰਗਾ ਪ੍ਰਦਰਸ਼ਨ ਕਰਨ ਸਕਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਪਹਿਲਾਂ ਮੱਧ ਪੜਾਅ ’ਚ ਬੱਲੇਬਾਜ਼ੀ ਕੀਤੀ ਸੀ ਤੇ ਚੀਜਾਂ ਉਸ ਤਰ੍ਹਾਂ ਨਹੀਂ ਹੋਈਆਂ ਜਿਵੇਂ ਮੈਂ ਚਾਹੁੰਦਾ ਸੀ ਪਰ ਮੈਨੂੰ ਪਤਾ ਸੀ ਕਿ ਇਹ ਮੇਰੇ ਕੋਲ ਆਖਰੀ ਮੌਕਾ ਹੋਵੇਗਾ, ਤੁਸੀਂ ਜਾਣਦੇ ਹੋ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ, ਜਿਵੇਂ ਕਿ ਮੈਨੇਜਮੈਂਟ ਵੀ ਸੋਚ ਰਹੀ ਹੈ।ਤੁਸੀਂ ਕਹਿ ਸਕਦੇ ਹੋ ਕਿ ਇਹ ਮੇਰਾ ਆਖਰੀ ਮੌਕਾ ਸੀ, ਜੇ ਮੈਂ ਸਫ਼ਲ ਨਹੀਂ ਹੁੰਦਾ ਤਾਂ ਕੁਝ ਵੀ ਹੋ ਸਕਦਾ ਸੀ।’

ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਰੋਹਿਤ ਨੇ ਦੱਸਿਆ ਕਿ ਓਪਨਿੰਗ ਹੀ ਉਨ੍ਹਾਂ ਕੋਲ ਖ਼ੁਦ ਨੂੰ ਸਾਬਿਤ ਕਰਨ ਦਾ ਆਖਰੀ ਮੌਕਾ ਸੀ। ਉਨ੍ਹਾਂ ਦਾ ਇਹ ਕਹਿਣਾ ਕਿ 2019 ’ਚ ਮੇਰਾ ਆਖਰੀ ਮੌਕਾ ਸੀ ਅਜਿਹਾ ਮੈਂ ਮਹਿਸੂਸ ਕਰ ਰਿਹਾ ਸੀ। ਮੈਂ ਦੂਜਿਆਂ ਤੇ ਟੀਮ ਮੈਨੇਜਮੈਂਟ ਬਾਰੇ ’ਚ ਨਹੀਂ ਜਾਣਦਾ, ਕਿਉਂਕਿ ਟੀਮ ਮੈਨੇਜਮੈਂਟ ਨੇ ਸਪੱਸ਼ਟ ਰੂਪ ਨਾਲ ਮੈਨੂੰ ਕਿਹਾ ਸੀ ਕਿ ਜਦੋਂ ਤੁਸੀਂ ਪਾਰੀ ਦੀ ਸ਼ੁਰੂਆਤ ਕਰੋਗੇ ਤਾਂ ਤੁਹਾਡੇ ਕੋਲ ਇਕ ਲੰਬਾ ਸਮੇਂ ਹੋਵੇਗਾ ਪਰ ਮੇਰਾ ਮੰਨਣਾ ਸੀ ਕਿ ਮੇਰੇ ਕੋਲ ਇਕ ਮੌਕਾ ਹੈ। ਵਨ ਡੇਅ ਤੇ ਟੈਸਟ ’ਚ ਬਹੁਤ ਵੱਡਾ ਫਰਕ ਹੈ, ਮੈਂ ਮੈਦਾਨ ਤੋਂ ਬਾਹਰ ਅਨੁਸ਼ਾਸਿਤ ਹੋਣ ’ਤੇ ਧਿਆਨ ਕੇਂਦਰਿਤ ਕੀਤਾ, ਚਾਹੇ ਉਹ ਗੇਂਦ ਨੂੰ ਛੱਡਣ ਬਾਰੇ ’ਚ ਹੋਵੇ ਜਾਂ ਇਕ ਸਾਲਿਡ ਡਿਫੈਂਸ ਕਰਨ ਬਾਰੇ ’ਚ।’


Tarsem Singh

Content Editor

Related News