ICC ਟੈਸਟ ਖਿਡਾਰੀਆਂ ਦੀ ਰੈਂਕਿੰਗ ’ਚ ਰੋਹਿਤ, ਕੋਹਲੀ, ਅਸ਼ਵਿਨ ਆਪਣੇ ਸਥਾਨ ’ਤੇ ਬਰਕਰਾਰ

Thursday, Dec 02, 2021 - 11:22 AM (IST)

ICC ਟੈਸਟ ਖਿਡਾਰੀਆਂ ਦੀ ਰੈਂਕਿੰਗ ’ਚ ਰੋਹਿਤ, ਕੋਹਲੀ, ਅਸ਼ਵਿਨ ਆਪਣੇ ਸਥਾਨ ’ਤੇ ਬਰਕਰਾਰ

ਦੁਬਈ (ਭਾਸ਼ਾ)- ਆਈ. ਸੀ. ਸੀ. ਟੈਸਟ ਬੱਲੇਬਾਜ਼ੀ ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ’ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਬੱਲੇਬਾਜ਼ੀ ’ਚ ਜਦਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਗੇਂਦਬਾਜ਼ੀ ’ਚ ਆਪਣੇ-ਆਪਣੇ ਸਥਾਨ ’ਤੇ ਬਣੇ ਹੋਏ ਹਨ। ਰੋਹਿਤ 5ਵੇਂ, ਕੋਹਲੀ 6ਵੇਂ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਹੈ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਕ ਪਾਇਦਾਨ ਡਿੱਗ ਕੇ 10ਵੇਂ ਸਥਾਨ ’ਤੇ ਹੈ।

ਅਸ਼ਵਿਨ ਨੂੰ ਛੱਡ ਕੇ ਭਾਰਤ ਦੇ ਬਾਕੀ ਤਿੰਨੋਂ ਖਿਡਾਰੀ ਕਾਨਪੁਰ ’ਚ ਨਿਊਜ਼ੀਲੈਂਡ ਖਿਲਾਫ਼ ਡਰਾਅ ਰਹੇ ਪਹਿਲੇ ਟੈਸਟ ਦਾ ਹਿੱਸਾ ਨਹੀਂ ਸਨ। ਪਹਿਲਾ ਟੈਸਟ ਖੇਡ ਕੇ ਮੈਨ ਆਫ ਦਿ ਮੈਚ ਰਿਹਾ ਸ਼੍ਰੇਅਸ ਅਈਅਰ 105 ਅਤੇ 65 ਦੌੜਾਂ ਦੀਆਂ ਪਾਰੀਆਂ ਖੇਡ ਕੇ ਬੱਲੇਬਾਜ਼ੀ ਰੈਂਕਿੰਗ ’ਚ 75ਵੇਂ ਸਥਾਨ ’ਤੇ ਹੈ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 6 ਪਾਇਦਾਨ ਚੜ੍ਹ ਕੇ 66ਵੇਂ ਅਤੇ ਰਿੱਧੀਮਾਨ ਸਾਹਾ 9 ਪਾਇਦਾਨ ਚੜ੍ਹ ਕੇ 99ਵੇਂ ਸਥਾਨ ’ਤੇ ਹੈ। ਰਵਿੰਦਰ ਜਡੇਜਾ ਗੇਂਦਬਾਜ਼ਾਂ ਦੀ ਸੂਚੀ ’ਚ 2 ਪਾਇਦਾਨ ਚੜ੍ਹ ਕੇ 19ਵੇਂ ਸਥਾਨ ’ਤੇ ਹੈ। ਉਹ ਹਰਫਨਮੌਲਾਵਾਂ ਦੀ ਸੂਚੀ ’ਚ ਵੀ ਦੂਜੇ ਸਥਾਨ ’ਤੇ ਹੈ। ਅਸ਼ਵਿਨ ਹਰਫਨਮੌਲਾਵਾਂ ’ਚ ਤੀਜੇ ਅਤੇ ਬੱਲੇਬਾਜ਼ਾਂ ’ਚ 79ਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ ਲਈ ਟਾਮ ਲੈਥਮ 14ਵੇਂ ਤੋਂ 9ਵੇਂ ਸਥਾਨ ’ਤੇ ਪਹੁੰਚ ਗਿਆ ਜਿਸ ਨੇ 95 ਅਤੇ 52 ਦੌੜਾਂ ਦੀਆਂ ਪਾਰੀਆਂ ਖੇਡੀਆਂ। ਗੇਂਦਬਾਜ਼ਾਂ ’ਚ ਕਾਇਲ ਜੈਮੀਸਨ 9ਵੇਂ ਸਥਾਨ ’ਤੇ ਹੈ। ਟਿਮ ਸਾਊਦੀ ਤੀਜੇ ਸਥਾਨ ’ਤੇ ਹੈ ਅਤੇ ਅਸ਼ਵਿਨ ਤੋਂ ਇਕ ਅੰਕ ਹੀ ਪਿੱਛੇ ਹੈ।

ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਗਾਲ ’ਚ ਖ਼ਤਮ ਹੋਏ ਪਹਿਲੇ ਟੈਸਟ ਤੋਂ ਬਾਅਦ ਪਾਕਿਸਤਾਨ ਦਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਪਹਿਲੀ ਵਾਰ ਟਾਪ-5 ’ਚ ਪਹੁੰਚ ਗਿਆ ਹੈ। ਪਾਕਿਸਤਾਨ ਨੇ ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ। ਅਫਰੀਦੀ ਨੇ ਇਸ ਮੈਚ ’ਚ 7 ਵਿਕਟਾਂ ਲਈਆਂ ਅਤੇ 3 ਪਾਇਦਾਨ ਚੜ੍ਹ ਕੇ 5ਵੇਂ ਸਥਾਨ ’ਤੇ ਆ ਗਿਆ। ਤੇਜ਼ ਗੇਂਦਬਾਜ਼ ਹਸਨ ਅਲੀ ਵੀ 5 ਪਾਇਦਾਨ ਚੜ੍ਹ ਕੇ 11ਵੇਂ ਸਥਾਨ ’ਤੇ ਹੈ। ਬੱਲੇਬਾਜ਼ਾਂ ’ਚ ਆਬਿਦ ਅਲੀ ਚਾਹੇ ਦੋਨਾਂ ਪਾਰੀਆਂ ’ਚ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਹੋਵੇ ਪਰ 133 ਅਤੇ 91 ਦੌੜਾਂ ਬਣਾ ਕੇ 20ਵੀਂ ਰੈਂਕਿੰਗ ’ਤੇ ਪਹੁੰਚ ਗਿਆ ਹੈ। ਉਸ ਨੂੰ 20 ਪਾਇਦਾਨ ਦਾ ਫਾਇਦਾ ਹੋਇਆ ਹੈ। ਬੰਗਲਾਦੇਸ਼ ਲਈ ਮੁਸ਼ਫਿਕੁਰ ਰਹੀਮ 4 ਪਾਇਦਾਨ ਚੜ੍ਹ ਕੇ 19ਵੇਂ ਅਤੇ ਲਿਟਨ ਦਾਸ 26 ਪਾਇਦਾਨ ਚੜ੍ਹ ਕੇ 31ਵੇਂ ਸਥਾਨ ’ਤੇ ਹੈ।


author

cherry

Content Editor

Related News