ਰੋਹਿਤ, ਬੁਮਰਾਹ ਤੇ ਸੂਰਯਕੁਮਾਰ ਅਬੂ ਧਾਬੀ ਪਹੁੰਚੇ

Saturday, Sep 11, 2021 - 03:58 PM (IST)

ਰੋਹਿਤ, ਬੁਮਰਾਹ ਤੇ ਸੂਰਯਕੁਮਾਰ ਅਬੂ ਧਾਬੀ ਪਹੁੰਚੇ

ਸਪੋਰਟਸ ਡੈਸਕ- ਭਾਰਤੀ ਟੀਮ 'ਚ ਸ਼ਾਮਲ ਮੁੰਬਈ ਇੰਡੀਅਨਜ਼ ਦੇ ਤਿੰਨ ਮੈਂਬਰ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੱਧਕ੍ਰਮ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਇਕ ਨਿੱਜੀ ਚਾਰਟਰ ਉਡਾਣ ਨਾਲ ਅਬੂ ਧਾਬੀ ਪਹੁੰਚ ਗਏ ਹਨ। ਤਿੰਨੇ ਖਿਡਾਰੀ ਆਪਣੇ ਪਰਿਵਾਰ ਦੇ ਨਾਲ ਅੱਜ ਸਵੇਰੇ ਇੱਥੇ ਪਹੁੰਚੇ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਨ੍ਹਾਂ ਨੂੰ ਅੱਜ ਤੋਂ 6 ਦਿਨਾਂ ਦੇ ਸਖ਼ਤ ਇਕਾਂਤਵਾਸ 'ਚ ਰਹਿਣਾ ਪਵੇਗਾ।

ਭਾਰਤ ਤੇ ਇੰਗਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਹੋਣ ਵਾਲਾ ਪੰਜਵਾਂ ਤੇ ਆਖ਼ਰੀ ਟੈਸਟ ਭਾਰਤੀ ਖ਼ੇਮੇ 'ਚ ਕੋਰੋਨਾ ਦੇ ਖ਼ਦਸ਼ੇ ਦੇ ਚਲਦੇ ਰੱਦ ਕਰਨਾ ਪਿਆ ਜਿਸ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਆਪਣੇ ਖਿਡਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ ( ਯੂ. ਏ. ਈ.) ਪਹੁੰਚਣ ਲਈ ਨਿੱਜੀ ਚਾਰਟਰ ਜਹਾਜ਼ ਦਾ ਸਹਾਰਾ ਲਿਆ। ਸਾਰੇ ਮੈਂਬਰਾਂ ਦੀ ਰਵਾਨਗੀ ਤੋਂ ਪਹਿਲਾਂ ਆਰ. ਟੀ.-ਪੀ. ਸੀ.ਆਰ. ਟੈਸਟ ਨੈਗੇਟਿਵ ਆਇਆ ਸੀ। ਆਗਮਨ ਦੇ ਬਾਅਦ ਉਨ੍ਹਾਂ ਦਾ ਨਵਾਂ ਆਰ.ਟੀ. - ਪੀ. ਸੀ. ਆਰ. ਟੈਸਟ ਅਬੂ ਧਾਬੀ 'ਚ ਲਿਆ ਗਿਆ ਤੇ ਇਹ ਨੈਗੇਟਿਵ ਆਇਆ।


author

Tarsem Singh

Content Editor

Related News