ਰੋਹਨ ਗਾਵਸਕਰ ਨੇ ਸਚਿਨ ਤੇ ਸਹਿਵਾਗ ਨਾਲ ਕੀਤੀ ਤਸਵੀਰ ਸ਼ੇਅਰ, ਖੁਦ ਨੂੰ ਦੱਸਿਆ ''ਮਹਾਨ ਓਪਨਰ''

11/29/2017 9:41:58 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੁਨੀਲ ਗਾਵਸਕਰ ਦੇ ਪੁੱਤਰ ਰੋਹਨ ਗਾਵਸਕਰ ਨੇ ਹਾਲ ਹੀ 'ਚ 26 ਨਵੰਬਰ ਨੂੰ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਦੇ ਨਾਲ ਟਵਿਟਰ 'ਤੇ ਇਕ ਤਸੀਵਰ ਸ਼ੇਅਰ ਕੀਤੀ। ਇਸ ਤਸਵੀਰ ਦੇ ਨਾਲ ਜੋ ਕੈਪਸ਼ਨ ਹੈ ਉਸ ਨੇ ਉਸ ਨੂੰ ਹੋਰ ਖਾਸ ਬਣਾ ਦਿੱਤਾ ਹੈ। ਤਸਵੀਰ 'ਚ ਰੋਹਨ ਨੇ ਖੁਦ ਦਾ ਹੀ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਖੁਦ ਨੂੰ ਬੋਤਲਾਂ ਨੂੰ ਖੋਲ੍ਹਣ 'ਚ ਓਪਨਰ ਦੱਸਿਆ ਹੈ।


ਰੋਹਨ ਨੇ ਸਚਿਨ ਤੇ ਸਹਿਵਾਗ ਦੇ ਨਾਲ ਇਹ ਤਸਵੀਰ ਕਿਸੀ ਪ੍ਰੋਗਰਾਮ ਦੇ ਦੌਰਾਨ ਲਈ। ਇਸ ਤਸਵੀਰ ਦੇ ਨਾਲ ਰੋਹਨ ਨੇ ਲਿਖਿਆ 'ਭਾਰਤ ਦੇ 3 ਮਹਾਨਤਵ ਓਪਰਨਸ ਤੇਂਦੁਲਕਰ, ਗਾਵਸਕਰ, ਸਹਿਵਾਗ। ਇਹ ਦੋਵੇਂ ਕ੍ਰਿਕਟ ਦੇ ਓਪਨਰ ਹਨ ਤੇ ਮੈਂ ਬੋਤਲਾਂ ਦਾ।'


ਉਸ ਦੇ ਇਸ ਟਵਿਟਰ ਨੂੰ ਕਈ ਲੋਕਾਂ ਨੇ ਪਸੰਦ ਤੇ ਟਵੀਟ ਵੀ ਕੀਤਾ ਹੈ। ਉਸ ਦੇ ਇਸ ਕੈਪਸ਼ਨ ਨੂੰ ਦੇਖ ਕੇ ਖੁਦ ਅਭਿਸ਼ੇਕ ਬੱਚਨ ਨੂੰ ਵੀ ਹਾਸਾ ਆ ਗਿਆ।


Related News