ਬੋਪੰਨਾ ਦੀ ਹਾਰ ਦੇ ਨਾਲ ਆਸਟਰੇਲੀਆ ਓਪਨ 'ਚ ਭਾਰਤੀ ਚੁਣੌਤੀ ਖ਼ਤਮ

01/30/2020 4:24:49 PM

ਸਪੋਰਟਸ ਡੈਸਕ— ਰੋਹਨ ਬੋਪੰਨਾ ਅਤੇ ਯੂਕ੍ਰੇਨ ਦੀ ਉਨਾਂ ਦੀ ਜੋੜੀਦਾਰ ਨਾਦੀਆ ਕਿਚਨੋਕ ਦੀ ਵੀਰਵਾਰ ਨੂੰ ਇੱਥੇ ਕੁਆਰਟਰ ਫਾਈਨਲ 'ਚ ਸਿੱਧੇ ਸੈੱਟਾਂ 'ਚ ਹਾਰ ਦੇ ਨਾਲ ਆਸਟਰੇਲੀਆ ਓਪਨ 'ਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਭਾਰਤ ਅਤੇ ਯੂਕ੍ਰੇਨ ਦੀ ਜੋੜੀ ਨੂੰ 47 ਮਿੰਟ ਤਕ ਚੱਲੇ ਇਕ ਪਾਸੜ ਮੁਕਾਬਲੇ 'ਚ ਨਿਕੋਲਾ ਮੇਕਟਿਚ ਅਤੇ ਬਾਰਬੋਰਾ ਕਰੇਸਿਕੋਵਾ ਦੀ 5ਵੀਂ ਦਰਜੇ ਦੀ ਜੋੜੀ ਦੇ ਖਿਲਾਫ 0-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਅਤੇ ਕਿਚੇਨੋਕ ਦੀ ਜੋੜੀ ਸ਼ੁਰੂ ਤੋਂ ਹੀ ਜੂਝਦੀ ਦਿੱਖੀ ਅਤੇ ਆਪਣੀ ਸਰਵਿਸ ਬਰਕਰਾਰ ਰੱਖਣ 'ਚ ਅਸਫਲ ਰਹੀ।PunjabKesari
ਦੂਜੇ ਸੈੱਟ 'ਚ ਬੋਪੰਨਾ ਅਤੇ ਕਿਚੇਨੋਕ ਨੇ ਪਹਿਲੀ ਗੇਮ 'ਚ ਆਪਣੀ ਸਰਵਿਸ ਬਚਾਈ ਪਰ ਇਸ ਜੋੜੀ ਨੇ ਇਸ ਤੋਂ ਬਾਅਦ ਦੋ ਵਾਰ ਸਰਵਿਸ ਗੁਆਈਆਂ ਜਿਸ ਦੇ ਨਾਲ ਮੇਕਟਿਚ ਅਤੇ ਬਾਰਬੋਰਾ ਦੀ ਜੋੜੀ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਆਖਰੀ ਵਾਰ ਆਸਟਰੇਲੀਆ ਓਪਨ 'ਚ ਖੇਡ ਰਹੇ ਭਾਰਤ ਦੇ ਖ਼ੁਰਾਂਟ ਲਿਏਂਡਰ ਪੇਸ ਅਤੇ ਉਨ੍ਹਾਂ ਦੀ ਜੋੜੀ ਯੇਲੇਨਾ ਓਸਟਾਪੇਂਕੋ ਨੂੰ ਵੀ ਮੰਗਲਵਾਰ ਨੂੰ ਮਿਕਸ ਡਬਲਜ਼ ਦੇ ਦੂਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।PunjabKesari


Related News