ਬੋਪੰਨਾ ਨੂੰ ਮਹਾਰਾਸ਼ਟਰ ਓਪਨ ਦੇ ਡਬਲਜ਼ ਲਈ ਵਾਈਲਡ ਕਾਰਡ ਨਾਲ ਦਿੱਤਾ ਗਿਆ ਪ੍ਰਵੇਸ਼
Saturday, Feb 01, 2020 - 09:35 AM (IST)

ਸਪੋਰਟਸ ਡੈਸਕ— ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਅਰਜੁਨ ਕਾਦੇ ਨੂੰ ਟਾਟਾ ਓਪਨ ਮਹਾਰਾਸ਼ਟਰ ਦੇ ਡਬਲਜ਼ ਦੇ ਲਈ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਤਿੰਨ ਤੋਂ 9 ਫਰਵਰੀ ਦੇ ਵਿਚਾਲੇ ਖੇਡਿਆ ਜਾਵੇਗਾ। ਦੁਨੀਆ ਦੇ 38ਵੇਂ ਨੰਬਰ ਦੇ ਬੋਪੰਨਾ ਨੇ ਪਿਛਲੀ ਵਾਰ ਦਿਵਿਜ ਸ਼ਰਨ ਦੇ ਨਾਲ ਮਿਲ ਕੇ ਖਿਤਾਬ ਜਿੱਤਿਆ ਸੀ।
ਉਹ ਦੱਖਣੀ ਏਸ਼ੀਆ ਦੇ ਇਕੌਲਤੇ ਏ. ਟੀ. ਪੀ. ਟੂਰ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਸ਼ਰਨ ਇਸ ਵਾਰ ਆਰਤੇਮ ਸਿਤਾਕ ਦੇ ਨਾਲ ਜੋੜੀ ਬਣਾ ਕੇ ਖੇਡਣਗੇ। ਉਹ ਪਹਿਲਾਂ ਹੀ ਮੁੱਖ ਡਰਾਅ 'ਚ ਜਗ੍ਹਾ ਬਣਾ ਚੁੱਕੇ ਹਨ। ਇਸ ਤੋਂ ਪਹਿਲਾਂ ਸਿੰਗਲ 'ਚ ਪ੍ਰਜਨੇਸ਼ ਗੁਣੇਸ਼ਵਰਨ ਅਤੇ ਸੁਮਿਤ ਨਾਗਲ ਨੂੰ ਮੁੱਖ ਦੌਰ 'ਚ ਸਿੱਧੇ ਪ੍ਰਵੇਸ਼ ਮਿਲਿਆ ਜਦਕਿ ਰਾਮਕੁਮਾਰ ਰਾਮਨਾਥਨ ਨੂੰ ਵਾਈਲਡ ਕਾਰਡ ਦਿੱਤਾ ਗਿਆ ਸੀ।