ਸਾਨੀਆ-ਬੋਪੰਨਾ ਦੀ ਜੋੜੀ ਵਿੰਬਲਡਨ ਚੈਂਪੀਅਨਸ਼ਿਪ ਤੋਂ ਬਾਹਰ

Thursday, Jul 08, 2021 - 03:43 PM (IST)

ਸਾਨੀਆ-ਬੋਪੰਨਾ ਦੀ ਜੋੜੀ ਵਿੰਬਲਡਨ ਚੈਂਪੀਅਨਸ਼ਿਪ ਤੋਂ ਬਾਹਰ

ਲੰਡਨ— ਰੋਹਨ ਬੋਪੰਨਾ ਤੇ ਸਾਨੀਆ ਮਿਰਜ਼ਾ ਦੀ ਭਾਰਤੀ ਜੋੜੀ ਮਿਕਸਡ ਡਬਲਜ਼ ਮੁਕਾਬਲੇ ਦੇ ਤੀਜੇ ਦੌਰ ਦੇ ਤਿੰਨ ਸੈੱਟ ਤਕ ਚਲੇ ਮੁਕਾਬਲੇ ’ਚ ਹਾਰ ਕੇ ਵਿੰਬਲਡਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ। ਬੋਪੰਨਾ ਦੀ ਸਰਵਿਸ ਤੇ ਨੈੱਟ ਪਲੇਅ ਕਾਫ਼ੀ ਮਜ਼ਬੂਤ ਰਿਹਾ ਪਰ ਸਾਨੀਆ ਦੀ ਸਰਵਿਸ ’ਤੇ ਲਗਾਤਾਰ ਦਬਾਅ ਬਣਦਾ ਰਿਹਾ। ਇਹ ਮੈਚ ਮੀਂਹ ਨਾਲ ਪ੍ਰਭਾਵਿਤ ਰਿਹਾ ਜਿਸ ’ਚ ਜੂਲੀਅਨ ਰੋਜਰ ਤੇ ਆਂਦਰੇਜਾ ਕਲੇਪਾਕ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨੇ ਇਕ ਸੈੱਟ ਦੀ ਬੜ੍ਹਤ ਬਣਾਉਣ ਦੇ ਬਾਅਦ 6-3, 3-6, 11-9 ਨਾਲ ਜਿੱਤ ਹਾਸਲ ਕੀਤੀ। 


author

Tarsem Singh

Content Editor

Related News