ਮੈਡਰ੍ਰਿਡ ਓਪਨ ਦੇ ਕੁਆਰਟਰ ਫ਼ਾਈਨਲ ’ਚ ਹਾਰੇ ਸ਼ਾਪੋਵਾਲੋਵ ਤੇ ਬੋਪੰਨਾ

Saturday, May 08, 2021 - 05:58 PM (IST)

ਮੈਡਰ੍ਰਿਡ ਓਪਨ ਦੇ ਕੁਆਰਟਰ ਫ਼ਾਈਨਲ ’ਚ ਹਾਰੇ ਸ਼ਾਪੋਵਾਲੋਵ ਤੇ ਬੋਪੰਨਾ

ਮੈਡਿ੍ਰਡ— ਭਾਰਤ ਦੇ ਰੋਹਨ ਬੋਪੰਨਾ ਤੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੀ ਜੋੜੀ ਮੈਡਰ੍ਰਿਡ ਓਪਨਪੁਰਸ਼ ਡਬਲਜ਼ ਕੁਆਰਟਰ ਫ਼ਾਈਨਲ ’ਚ ਅਲੈਕਜ਼ੈਂਡਰ ਜਵੇਰੇਵ ਤੇ ਟਿਮ ਤੋਂ ਹਾਰ ਕੇ ਬਾਹਰ ਹੋ ਗਈ। ਬੋਪੰਨਾ ਤੇ ਡੇਨਿਸ ਨੂੰ ਜਰਮਨ ਮੁਕਾਬਲੇਬਾਜ਼ਾਂ ਨੇ 6-4, 3-6, 10-5 ਨਾਲ ਹਰਾਇਆ। ਬੋਪੰਨਾ ਤੇ ਡੇਨਿਸ ਨੇ ਪੰਜ ਜਦਕਿ ਉਨ੍ਹਾਂ ਦੇ ਵਿਰੋਧੀਆਂ ਨੇ ਤਿੰਨ ਐੱਸ ਲਾਏ ਹਾਲਾਂਕਿ ਉਨ੍ਹਾਂ ਨੇ ਡਬਲ ਫ਼ਾਲਟ ਜ਼ਿਆਦਾ ਕੀਤੇ। ਇਸ ਤੋਂ ਪਹਿਲਾਂ ਗ਼ੈਰ ਦਰਜਾ ਪ੍ਰਾਪਤ ਬੋਪੰਨਾ ਤੇ ਡੇਨਿਸ ਨੇ ਚੋਟੀ ਦਾ ਦਰਜਾ ਪ੍ਰਾਪਤ ਜੁਆਨ ਸੇਬੇਸਟੀਅਨ ਕਾਬਾਲ ਤੇ ਰਾਬਰਟ ਫ਼ਾਰਾਹ ਨੂੰ ਸਿੱਧੇ ਸੈੱਟਾਂ ’ਚ ਹਰਾਇਆ ਸੀ।


author

Tarsem Singh

Content Editor

Related News