ਰੋਜਰ ਫੈਡਰਰ ਕਰੇਗਾ ਬੋਗੋਤਾ ''ਚ ਵਾਪਸੀ, ਖੇਡਣਗੇ ਪ੍ਰਦਰਸ਼ਨੀ ਮੈਚ
Sunday, Dec 22, 2019 - 08:51 PM (IST)

ਬੋਗੋਤਾ— ਟੈਨਿਸ ਦਿੱਗਜ ਰੋਜਰ ਫੈਡਰਰ ਪਿਛਲੇ ਮਹੀਨੇ ਰੱਦ ਹੋਏ ਬੋਗੋਤਾ ਪ੍ਰਦਰਸ਼ਨੀ ਮੈਚ ਤੋਂ ਬਾਅਦ ਮਾਰਚ 'ਚ ਫਿਰ ਤੋਂ ਕੋਲੰਬੀਆ ਜਾਣਗੇ ਤੇ ਜਰਮਨ ਖਿਡਾਰੀ ਅਲੈਗਜੈਂਡਰ ਜ਼ਵੇਰੇਵ ਵਿਰੁੱਧ ਆਪਣਾ ਮੈਚ ਖੇਡ ਫੈਂਸ ਨਾਲ ਕੀਤਾ ਹੋਇਆ ਵਾਅਦਾ ਨਿਭਾਉਂਣਗੇ। ਪਿਛਲੇ ਮਹੀਨੇ ਹਿੰਸਾ ਘਟਨਾਵਾਂ ਤੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਮੇਅਰ ਨੇ ਫੈਡਰਰ ਤੇ ਜ਼ਵੇਰੇਵ ਦੇ ਵਿਚ ਪ੍ਰਦਰਸ਼ਨੀ ਮੈਚ ਨੂੰ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਰੱਦ ਕਰ ਦਿੱਤਾ ਸੀ ਜਿਸ ਨਾਲ ਸਵਿਸ ਮਾਸਟਰ ਬਹੁਤ ਪ੍ਰੇਸ਼ਆਨ ਹੋ ਗਏ ਸਨ।