ਐਂਡਰਸਨ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚੇ ਫੈਡਰਰ ਦਾ ਸਾਹਮਣਾ ਸ਼ਾਪੋਵਾਲੋਵ ਨਾਲ

Friday, Mar 29, 2019 - 03:40 PM (IST)

ਐਂਡਰਸਨ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚੇ ਫੈਡਰਰ ਦਾ ਸਾਹਮਣਾ ਸ਼ਾਪੋਵਾਲੋਵ ਨਾਲ

ਮਿਆਮੀ— ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਇੱਥੇ ਮਿਆਮੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਕੇਵਿਨ ਐਂਡਰਸਨ ਨੂੰ ਇਕਪਾਸੜ ਮੁਕਾਬਲੇ 'ਚ 6-0, 6-4 ਨਾਲ ਹਰਾਇਆ। ਤਿੰਨ ਵਾਰ ਦੇ ਚੈਂਪੀਅਨ ਫੈਡਰਰ ਸੈਮੀਫਾਈਨਲ 'ਚ ਦਾਨਿਸ਼ ਸ਼ਾਪੋਵਾਲੋਵ ਨਾਲ ਭਿੜਨਗੇ ਜਿਨ੍ਹਾਂ ਨੇ ਇਕ ਹੋਰ ਕੁਆਰਟਰ ਫਾਈਨਲ 'ਚ ਅਮਰੀਕਾ ਦੇ ਯੁਵਾ ਖਿਡਾਰੀ ਫਰਾਂਸਿਸ ਤੀਆਫੋ ਨੂੰ ਹਰਾਇਆ। ਕੈਨੇਡਾ ਦੇ 19 ਸਾਲਾ ਇਸ ਖਿਡਾਰੀ ਨੇ ਤੀਆਫੋ 6-7, 6-4, 6-2 ਨਾਲ ਹਰਾ ਕੇ ਤੀਜੀ ਵਾਰ ਏ.ਟੀ.ਪੀ. ਮਾਸਟਰਸ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ।


author

Tarsem Singh

Content Editor

Related News