ਫੈਡਰਰ ATP ਫਾਈਨਲਸ ਦੇ ਪਹਿਲੇ ਮੈਚ ''ਚ ਨਿਸ਼ੀਕੋਰੀ ਦੇ ਖਿਲਾਫ ਹਾਰੇ
Tuesday, Nov 13, 2018 - 12:15 PM (IST)

ਨਵੀਂ ਦਿੱਲੀ— ਰੋਜਰ ਫੈਡਰਰ ਨੂੰ ਏ.ਟੀ.ਪੀ. ਫਾਈਨਲਸ ਦੇ ਆਪਣੇ ਪਹਿਲੇ ਮੈਚ 'ਚ ਕੇਈ ਨਿਸ਼ੀਕੋਰੀ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਕਰੀਅਰ ਦਾ 100 ਖਿਤਾਬ ਜਿੱਤਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਸੈਸ਼ਨ ਦੇ ਅੰਤ 'ਚ ਹੋਣ ਵਾਲੀ ਇਸ ਪ੍ਰਤੀਯੋਗਿਤਾ 'ਚ ਰਿਕਾਰਡ 6 ਵਾਰ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਫੈਡਰਰ ਨੂੰ ਐਤਵਾਰ ਨੂੰ ਜਾਪਾਨ ਦੇ ਸਤਵਾਂ ਦਰਜਾ ਪ੍ਰਾਪਤ ਖਿਡਾਰੀ ਦੇ ਖਿਲਾਫ 6-7, 3-6 ਨਾਲ ਹਾਰ ਝਲਣੀ ਪਈ।
ਫੈਡਰਰ 'ਤੇ ਟੂਰਨਾਮੈਂਟ 'ਚ 16ਵੀਂ ਵਾਰ ਹਿੱਸਾ ਲੈਂਦੇ ਹੋਏ ਦੂਜੀ ਵਾਰ ਸੈਮੀਫਾਈਨਲ ਲਈ ਕੁਆਲੀਫਾਈ ਕਰਨ 'ਚ ਅਸਫਲ ਰਹਿਣ ਦਾ ਖਤਰਾ ਮੰਡਰਾ ਰਿਹਾ ਹੈ। ਫੈਡਰਰ ਨੂੰ ਇਸ ਮੈਚ 'ਚ ਗਲਤੀਆਂ ਦਾ ਖਾਮੀਆਜ਼ਾ ਭੁਗਤਨਾ ਪਿਆ। ਉਨ੍ਹਾਂ 34 ਸਹਿਜ ਗਲਤੀਆਂ ਕੀਤੀਆਂ ਜਦਕਿ ਸਿਰਫ 19 ਵਿਨਰ ਲਗਾ ਸਕੇ। ਕੇਵਿਨ ਐਂਡਰਸਨ ਨੇ ਏ.ਟੀ.ਪੀ. ਫਾਈਨਲਸ 'ਚ ਪ੍ਰਭਾਵੀ ਡੈਬਿਊ ਕਰਦੇ ਹੋਏ ਲੇਟਨ ਹੇਵਿਟ ਗਰੁੱਪ 'ਚ ਹੀ ਡੋਮਿਨਿਕ ਥਿਏਮ ਨੂੰ 6-3,7-6 ਨਾਲ ਹਰਾਇਆ।