ਫੈਡਰਰ 12ਵੀਂ ਵਾਰ ਹਾਲੇ ਟੂਰਨਾਮੈਂਟ ਦੇ ਫਾਈਨਲ ''ਚ

Sunday, Jun 24, 2018 - 10:06 AM (IST)

ਫੈਡਰਰ 12ਵੀਂ ਵਾਰ ਹਾਲੇ ਟੂਰਨਾਮੈਂਟ ਦੇ ਫਾਈਨਲ ''ਚ

ਵੇਸਟਫਾਲੇਨ— ਰੋਜਰ ਫੈਡਰਰ ਨੇ ਕੁਆਲੀਫਾਇਰ ਡੇਨਿਸ ਕੁਡਲਾ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਆਪਣੇ ਕਰੀਅਰ 'ਚ 12ਵੀਂ ਵਾਰ ਏ.ਟੀ.ਪੀ. ਹਾਲੇ ਗ੍ਰਾਸ ਕੋਰਟ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਦੁਨੀਆ ਦੇ ਨੰਬਰ ਇਕ ਖਿਡਾਰੀ ਫੈਡਰਰ ਨੇ ਸੈਮੀਫਾਈਨਲ 'ਚ 7-6 (7/1), 7-5 ਨਾਲ ਜਿੱਤ ਦਰਜ ਕੀਤੀ। ਸਵਿਟਜ਼ਰਲੈਂਡ ਦੇ ਫੈਡਰਰ ਜੇਕਰ ਐਤਵਾਰ ਨੂੰ ਖਿਤਾਬ ਜਿੱਤਦੇ ਹਨ ਤਾਂ ਇਸ ਪ੍ਰਤੀਯੋਗਿਤਾ 'ਚ ਇਹ ਉਨ੍ਹਾਂ ਦਾ 10ਵਾਂ ਖਿਤਾਬ ਹੋਵੇਗਾ ਅਤੇ ਵਿੰਬਲਡਨ 'ਚ ਉਨ੍ਹਾਂ ਦਾ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਰੂਪ 'ਚ ਉਤਰਨਾ ਤੈਅ ਹੋ ਜਾਵੇਗਾ। 

ਫਾਈਨਲ 'ਚ ਫੈਡਰਰ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਸਪੇਨ ਦੇ ਰਾਬਰਟੋ ਬਤੀਸਤਾ ਆਗੁਲ ਅਤੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਫੈਡਰਰ ਦੀ ਗ੍ਰਾਸ ਕੋਰਟ 'ਚ ਇਹ ਲਗਾਤਾਰ 20ਵੀਂ ਜਿੱਤ ਹੈ। ਫੈਡਰਰ ਨੇ ਜੂਨ 2017 ਦੇ ਬਾਅਦ ਗ੍ਰਾਸ ਕੋਰਟ 'ਤੇ ਕੋਈ ਮੈਚ ਨਹੀਂ ਗੁਆਇਆ ਹੈ। ਫੈਡਰਰ ਨੇ ਦੁਨੀਆ ਦੇ 109ਵੇਂ ਨੰਬਰ ਦੇ ਖਿਡਾਰੀ ਕੁਡਲਾ ਨੂੰ 90 ਮਿੰਟ ਤੋਂ ਘੱਟ ਸਮੇਂ 'ਚ ਹਰਾਇਆ। ਕੁਡਲਾ ਨੇ ਸੈਮੀਫਾਈਨਲ ਤੱਕ ਦੇ ਆਪਣੇ ਸਫਰ ਦੇ ਦੌਰਾਨ ਇਕ ਵੀ ਸੈਟ ਨਹੀਂ ਗੁਆਇਆ।


Related News