ਰੌਬਿਨ ਨੇ ਤੋੜਿਆ ਨਿਯਮ, ਬੈਨ ਦੇ ਬਾਵਜੂਦ ਗੇਂਦ ''ਤੇ ਲਗਾਈ ਲਾਰ (ਵੀਡੀਓ)
Wednesday, Sep 30, 2020 - 09:45 PM (IST)
ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਰੌਬਿਨ ਉਥੱਪਾ ਨਵੇਂ ਵਿਵਾਦ 'ਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਮੈਚ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਗੇਂਦ 'ਤੇ ਲਾਰ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਘਟਨਾ ਕੋਲਕਾਤਾ ਦੀ ਪਾਰੀ ਦੀ ਤੀਜੇ ਓਵਰ ਦੀ ਹੈ। ਉਨਾਦਕਟ ਉਦੋਂ ਗੇਂਦਬਾਜ਼ੀ ਕਰ ਰਿਹਾ ਸੀ। ਸਾਹਮਣੇ ਸੀ ਸੁਨੀਲ ਨਾਰਾਇਣਨ। ਨਾਰਾਇਣਨ ਦੀ ਇਕ ਸ਼ਾਟ ਸਿੱਧੇ ਰੌਬਿਨ ਦੇ ਕੋਲ ਗਈ ਸੀ। ਫੀਲਡਿੰਗ ਦੌਰਾਨ ਉਨ੍ਹਾਂ ਨੇ ਗੇਂਦ ਚੁੱਕੀ ਅਤੇ ਉਸ 'ਤੇ ਲਾਰ ਲਗਾਉਣ ਲੱਗ ਪਏ।
Did Uthappa just used his spit to shine the ball after dropping the catch? That wasn't allowed right... #RRvsKKR #IPL2020 #asktheexperts @virender_swag @bhogleharsha pic.twitter.com/KuQkPRcCpJ
— Bhaskar Bharti (@bhskr) September 30, 2020
ਇਹ ਹੋ ਸਕਦੀ ਹੈ ਸਜ਼ਾ
ਕੋਵਿਡ-19 ਦੇ ਕਾਰਨ ਬਦਲੇ ਮਾਹੌਲ 'ਚ ਕ੍ਰਿਕਟ ਨੂੰ ਲੈ ਕੇ ਕੁਝ ਨਵੇਂ ਨਿਯਮ ਆਏ ਹਨ। ਇਨ੍ਹਾਂ 'ਚ ਇਕ ਨਿਯਮ ਕਿਸੇ ਵੀ ਕ੍ਰਿਕਟਰ ਨੂੰ ਗੇਂਦ 'ਤੇ ਲਾਰ ਲਗਾਉਣ ਤੋਂ ਰੋਕਣਾ ਵੀ ਹੈ। ਜੇਕਰ ਕੋਈ ਕ੍ਰਿਕਟਰ ਅਜਿਹਾ ਕਰਦਾ ਹੈ, ਉਸ 'ਤੇ 50 ਫੀਸਦੀ ਜੁਰਮਾਨੇ ਦੇ ਨਾਲ 1-2 ਮੈਚਾਂ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ।